ਚੰਡੀਗੜ੍ਹ | ਇਸ ਸਾਲ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਬੱਚਿਆਂ ਦਾ ਦਾਖ਼ਲਾ 4 ਫੀਸਦੀ ਵੱਧ ਗਿਆ ਹੈ। ਕਾਂਗਰਸ ਸਰਕਾਰ ਸਮੇਂ ਸਰਕਾਰੀ ਸਕੂਲਾਂ ‘ਚ ਬੱਚਿਆਂ ਦਾ ਦਾਖ਼ਲਾ 7 ਫੀਸਦੀ ਘੱਟ ਗਿਆ ਸੀ। ਅਸੀਂ ਮਾਪਿਆਂ ਦਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ ਤੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦੇਵਾਂਗੇ। ਲੱਖਾਂ ਦੇ ਹਿਸਾਬ ਨਾਲ ਬੱਚੇ ਭਰਤੀ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਜੇ ਨੀਯਤ ਸਾਫ ਹੋਵੇ ਤਾਂ ਰੱਬ ਵੀ ਸਾਥ ਦਿੰਦਾ ਹੈ। ਅਸੀਂ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਰਹੇ ਹਾਂ ਤਾਂ ਕਿ ਕੱਲ ਨੂੰ ਉਨ੍ਹਾਂ ਦਾ ਭਵਿੱਖ ਚੰਗਾ ਬਣੇ। ਪਿਛਲੀਆਂ ਸਰਕਾਰਾਂ ਵੇਲੇ ਤਾਂ ਸਰਕਾਰੀ ਸਕੂਲ ਬੰਦ ਹੋਣ ਦੇ ਕਿਨਾਰੇ ਸਨ।