ਇਹ ਪ੍ਰੇਮੀ ਜੋੜਾ 2 ਸਾਲ ਤੋਂ ਕਰ ਰਿਹਾ ਚਿੱਟੇ ਦਾ ਨਸ਼ਾ, ਰੋਜ਼ਾਨਾ ਖ਼ਰਚੇ 3 ਹਜ਼ਾਰ ਰੁਪਏ; ਹੁਣ ਨਸ਼ਾ ਛੁਡਾਓ ਕੇਂਦਰ ‘ਚ ਭਰਤੀ

0
1993

ਗੁਰਦਾਸਪੁਰ (ਜਸਵਿੰਦਰ ਬੇਦੀ) | ਗੁਰਦਾਸਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਿਵਿਲ ਹਸਪਤਾਲ ਦੇ ਨਸ਼ਾ ਛੁਡਾਓ ਕੇਂਦਰ ਵਿੱਚ ਇੱਕ ਅਜਿਹਾ ਪ੍ਰੇਮੀ ਜੋੜਾ ਇਲਾਜ ਕਰਵਾਉਣ ਆਇਆ ਹੈ ਜਿਹੜਾ ਕਿ ਪਿਛਲੇ 2 ਸਾਲਾਂ ਤੋਂ ਨਸ਼ਾ ਕਰ ਰਿਹਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਇਹ ਰੋਜ਼ਾਨਾ 3 ਹਜ਼ਾਰ ਰੁਪਏ ਦਾ ਨਸ਼ਾ ਕਰਦੇ ਸਨ। ਸਭ ਕੁਝ ਗਵਾਉਣ ਤੋਂ ਬਾਅਦ ਹੁਣ ਨਸ਼ਾ ਛੱਡਣ ਲਈ ਨਸ਼ਾ ਮੁਕਤੀ ਕੇਂਦਰ ਭਰਤੀ ਹੋਏ ਹਨ।

ਪੀੜਤ ਲੜਕੀ ਨੇ ਦੱਸਿਆ- ਉਹ ਛੋਟੀ ਉਮਰ ਵਿੱਚ ਹੀ ਇੱਕ ਮੁੰਡੇ ਦੇ ਸੰਪਰਕ ਵਿੱਚ ਆਈ ਜਿਸ ਨਾਲ ਉਸ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਕਰੀਬ ਇੱਕ ਸਾਲ ਲੜਕੇ ਨਾਲ ਮਿਲ ਕੇ ਚਿੱਟੇ ਦਾ ਨਸ਼ਾ ਕੀਤਾ। ਆਪਣੀਆਂ ਬਾਹਾਂ ਵਿੱਚ ਨਸ਼ੇ ਦੇ ਟੀਕੇ ਲਗਾਉਂਦੀ ਰਹੀ। ਫਿਰ ਉਸ ਨੂੰ ਇੱਕ ਪਿੰਡ ਦੇ ਹੀ ਲੜਕੇ ਨਾਲ ਪਿਆਰ ਹੋ ਗਿਆ। ਉਹ ਵੀ ਨਸ਼ੇ ਦਾ ਆਦਿ ਨਿਕਲਿਆ। ਕਾਫੀ ਦਿਨ ਦੋਵੇਂ ਇੱਕ ਦੂਜੇ ਤੋਂ ਚੋਰੀ ਨਸ਼ਾ ਕਰਦੇ ਰਹੇ। ਜਦੋਂ ਦੋਹਾਂ ਨੂੰ ਪਤਾ ਲੱਗਿਆ ਤਾਂ ਇਕੱਠੇ ਨਸ਼ਾ ਕਰਨ ਲੱਗ ਪਏ। ਰੋਜ਼ਾਨਾ 3 ਹਜ਼ਾਰ ਰੁਪਏ ਦੇ ਕਰੀਬ ਨਸ਼ਾ ਕਰਦੇ ਸਨ।

ਮੁੰਡੇ ਅਤੇ ਕੁੜੀ ਨੇ ਦੱਸਿਆ ਕਿ ਸਭ ਕੁਝ ਗਵਾਉਣ ਤੋਂ ਬਾਅਦ ਹੁਣ ਦੋਹਾਂ ਨੇ ਫ਼ੈਸਲਾ ਕੀਤਾ ਕਿ ਉਹ ਇਸ ਨਸ਼ੇ ਦੀ ਲੱਤ ਨੂੰ ਛੱਡਣਾ ਚਾਹੁੰਦੇ ਹਨ। ਦੋਹਾਂ ਨੇ ਇੱਕਸੁਰ ਵਿੱਚ ਕਿਹਾ- ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿਚੋਂ ਨਸ਼ਾ ਖਤਮ ਹੋ ਗਿਆ ਹੈ ਪਰ ਸੱਚਾਈ ਇਹ ਹੈ ਕਿ ਅੱਜ ਵੀ ਨਸ਼ਾ ਆਸਾਨੀ ਨਾਲ ਮਿਲ ਜਾਂਦਾ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)