ਜੇਕਰ ਤੁਹਾਡੀਆਂ ਬੱਚਿਆਂ ਦੇ ਸਰੀਰ ‘ਤੇ ਲਾਲ ਦਾਣੇ ਨਿਕਲ ਰਹੇ ਨੇ ਤਾਂ ਘਬਰਾਓ ਨਾ, ਇਹ ਮੌਕੀਪੌਕਸ ਨਹੀਂ ਹੈ

0
640

ਚੰਡੀਗੜ੍ਹ | ਇਨ੍ਹੀਂ ਦਿਨੀਂ ਛੋਟੇ ਬੱਚੇ ਵਾਇਰਲ ਦੀ ਲਪੇਟ ‘ਚ ਆ ਰਹੇ ਹਨ। ਇਸ ਵਾਇਰਲ ਵਿੱਚ 1 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਦੇ ਹੱਥ-ਪੈਰ ਤੇ ਮੂੰਹ ਦੀ ਬਿਮਾਰੀ (HFMD) ਹੋ ਰਹੀ ਹੈ। ਇਹ ਮੌਕੀਪੌਕਸ ਨਹੀਂ ਹੈ, ਇਸ ਲਈ ਮਾਪੇ ਘਬਰਾਉਣ ਨਾ।

ਅਸਲ ਵਿੱਚ ਹੱਥ, ਪੈਰ ਤੇ ਮੂੰਹ ਦੀ ਬਿਮਾਰੀ ਦੇ ਲੱਛਣ ਮੌਕੀਪੌਕਸ ਵਰਗੇ ਦਿਖਾਈ ਦਿੰਦੇ ਹਨ। ਹੱਥ, ਪੈਰ ਅਤੇ ਮੂੰਹ ਦੇ ਰੋਗ ਵਿੱਚ ਮੂੰਹ ਵਿੱਚ ਛਾਲੇ, ਹੱਥਾਂ ਅਤੇ ਪੈਰਾਂ ਉੱਤੇ ਛੋਟੇ ਲਾਲ ਧੱਫੜ ਹੋਣ ਦੀ ਸਮੱਸਿਆ ਹੈ।

ਬੱਚਿਆਂ ਵਿੱਚ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਪਾਈ ਜਾਂਦੀ ਹੈ, ਜਿਸ ਲਈ ਕਿਸੇ ਵਿਸ਼ੇਸ਼ ਇਲਾਜ ਦੀ ਲੋੜ ਨਹੀਂ ਹੁੰਦੀ। ਇਹ ਆਮ ਤੌਰ ‘ਤੇ 10 ਦਿਨਾਂ ਦੇ ਅੰਦਰ ਆਪਣੇ ਆਪ ਠੀਕ ਹੋ ਜਾਂਦਾ ਹੈ।

ਡਾ ਕਮਲ ਅਰੋੜਾ ਨੇ ਦੱਸਿਆ ਕਿ ਹੱਥਾਂ, ਪੈਰਾਂ ਤੇ ਮੂੰਹ ਦੀਆਂ ਬਿਮਾਰੀਆਂ ਦੇ ਰੋਜ਼ਾਨਾ 10 ਤੋਂ 15 ਕੇਸ ਆ ਰਹੇ ਹਨ। ਜੇਕਰ ਕਿਸੇ ਸਕੂਲ ਦੇ ਬੱਚੇ ਨੂੰ ਇਹ ਬਿਮਾਰੀ ਹੁੰਦੀ ਹੈ ਤਾਂ ਹੌਲੀ-ਹੌਲੀ ਇਹ ਦੂਜੇ ਬੱਚਿਆਂ ਵਿੱਚ ਵੀ ਫੈਲ ਸਕਦੀ ਹੈ। ਅਜਿਹੇ ‘ਚ ਉਸ ਬੱਚੇ ਨੂੰ ਮੈਡੀਕਲ ਛੁੱਟੀ ‘ਤੇ ਭੇਜਿਆ ਜਾਣਾ ਚਾਹੀਦਾ ਹੈ। ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ।