ਜਲੰਧਰ | ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲੋਕ ਆਪਣੇ-ਆਪਣੇ ਤਰੀਕੇ ਨਾਲ ਸਪੋਰਟ ਕਰ ਰਹੇ ਹਨ। ਇਸੇ ਲੜੀ ਤਹਿਤ ਇਕ ਇੰਮੀਗ੍ਰੇਸ਼ਨ ਕੰਪਨੀ ਅਜਿਹੀ ਵੀ ਹੈ ਜਿਸ ਨੇ ਕਿਸਾਨਾਂ ਦੇ ਬੱਚਿਆਂ ਨੂੰ ਫ੍ਰੀ ਆਈਲਟਸ ਕਰਵਾਉਣ ਦਾ ਐਲਾਨ ਕੀਤਾ ਹੈ।
ਇੰਮੀਗ੍ਰੇਸ਼ਨ ਕੰਪਨੀ ਇੰਟਰਨੈਸ਼ਨਲ ਐਜੂਕੇਸ਼ਨ ਸਰਵਿਸਿਜ਼ ਦੇ ਐਮਡੀ ਹਰਸੌਰਭ ਸਿੰਘ ਬਜਾਜ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਲੜ੍ਹਾਈ ਲੜ੍ਹ ਰਹੇ ਹਨ। ਇਸ ‘ਚ ਉਹ ਆਪਣੇ ਤਰੀਕੇ ਨਾਲ ਮਦਦ ਕਰਨਾ ਚਾਹੁੰਦੇ ਹਨ।
ਬਜਾਜ ਦੱਸਦੇ ਹਨ- ਕਿਸੇ ਵੀ ਕਿਸਾਨ ਦਾ ਕੋਈ ਬੱਚਾ ਆਈਲਟਸ ਕਰੇਗਾ ਉਸ ਤੋਂ ਕੋਈ ਫੀਸ ਨਹੀਂ ਲਵਾਂਗੇ। ਭਾਵੇਂ ਉਸ ਨੂੰ ਕੋਰਸ ਪੂਰਾ ਕਰਨ ‘ਚ ਕਿੰਨਾ ਵੀ ਸਮਾਂ ਲੱਗੇ। ਇਸ ਤੋਂ ਬਾਅਦ ਉਸ ਦੀ ਸਟੱਡੀ ਵੀਜਾ ਦੀ ਫਾਇਲ ਦੀ ਪ੍ਰੋਸੈਸਿੰਗ ਫੀਸ ਵੀ ਨਹੀਂ ਲਈ ਜਾਵੇਗੀ।
ਹਰਸੌਰਭ ਸਿੰਘ ਬਜਾਜ ਦਾ ਕਹਿਣਾ ਹੈ ਕਿ ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿੱਚ ਸਾਡੀ ਕੰਪਨੀ ਆਈਈਐਸ ਦਾ ਦਫਤਰ ਹੈ। ਕੋਈ ਵੀ ਆ ਕੇ ਐਡਮਿਸ਼ਨ ਕਰਵਾ ਸਕਦਾ ਹੈ। ਦੋਵੇਂ ਸਹੂਲਤਾਂ ਫ੍ਰੀ ਦਿੱਤੀਆਂ ਜਾਣਗੀਆਂ।