ਜਲੰਧਰ .ਜ਼ਿਲ੍ਹੇ ਵਿਚ ਕੋਰੋਨਾ ਦੇ ਅੰਕੜੇ ਲਗਾਤਾਰ ਵੱਧ ਰਹੇ ਹਨ। ਬੁੱਧਵਾਰ ਨੂੰ ਵੀ ਕੋਰੋਨਾ ਦੇ 100 ਨਵੇਂ ਕੇਸ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਕੁਝ ਇਲਾਕਿਆਂ ਨੂੰ ਸੀਲ ਕਰਨ ਦਾ ਫੈਸਲਾ ਲਿਆ ਹੈ, ਜਲੰਧਰ ਦੇ ਸ਼ਕਤੀ ਨਗਰ ਨੂੰ ਕੰਟੇਨਮੈਂਟ ਜ਼ੋਨ ਵਿਚ ਪਾਇਆ ਹੈ। ਇਸ ਇਲਾਕੇ ਵਿਚ 15 ਤੋਂ ਵੱਧ ਕੇਸ ਸਾਹਮਣੇ ਆਏ ਹਨ। 100 ਹੋਰ ਮਰੀਜ਼ਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਗਿਣਤੀ 2750 ਤੋਂ ਪਾਰ ਹੋ ਗਈ ਹੈ। ਹੁਣ ਆ ਰਹੇ ਅੰਕੜਿਆਂ ਦੀ ਦਰ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ ਪਰ ਦੂਜੇ ਪਾਸੇ ਓਨੀ ਤੇਜੀ ਨਾਲ ਠੀਕ ਵੀ ਹੋ ਰਹੀ ਹੈ, ਕੱਲ੍ਹ ਵੀ ਕੋਰੋਨਾ ਦੇ 35 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।
ਰੂਰਲ ਮਾਈਕ੍ਰੋ ਕੰਟੇਨਮੈਂਟ ਜ਼ੋਨ
ਆਦਰਸ਼ ਨਗਰ (ਸ਼ਾਹਕੋਟ)
ਬੋਹੜ ਵਾਲਾ ਮੁਹੱਲਾ (ਕਰਤਾਰਪੁਰ)
ਟਿੱਬੇ ਵਾਲਾ ਮੁਹੱਲਾ (ਅਪਰਾ)
ਮੁਹੱਲਾ ਰਵਿਦਾਸ ਪੁਰਾ (ਨਕੋਦਰ)
ਅਰਬਨ ਮਾਈਕ੍ਰੋ ਕੰਟੇਨਮੈਂਟ ਜ਼ੋਨ
ਕੋਟ ਪਖਸ਼ੀਆ
ਅਰਜੁਨ ਨਗਰ
ਮਲਕਾ ਚੱਕ
ਘਾਈ ਕਾਲੋਨੀ
ਨਿਊ ਜਵਾਹਰ ਨਗਰ
ਮੁਹੱਲਾ ਕੋਟ ਬਹਾਦਰ ਖਾਨ
ਗਲੀ ਨੰ 2 ਸੰਗਤ ਸਿੰਘ ਨਗਰ
ਗੋਪਾਲ ਨਗਰ
ਅਬਾਦਪੁਰਾ
ਅਜਾਦ ਨਗਰ
ਆਦਰਸ਼ ਨਗਰ
ਨਿਊ ਹਰਗੋਬਿੰਦ ਨਗਰ (ਆਦਮਪੁਰ)
ਅਰਬਨ ਮਾਈਕ੍ਰੋ ਕੰਟਨੇਮੈਂਟ ਜ਼ੋਨ
ਸ਼ਕਤੀ ਨਗਰ