ਜਲੰਧਰ ‘ਚ ਕੋਰੋਨਾ ਦੀ ਤੀਜੀ ਲਹਿਰ, ਪੜ੍ਹੋ 463 ਮਰੀਜਾਂ ਦੇ ਇਲਾਕਿਆਂ ਦੀ ਡਿਟੇਲ, ਇੱਕ ਦਰਜਨ ਤੋਂ ਵੱਧ ਇਲਾਕੇ ਹੋਣਗੇ ਸੀਲ

0
931

ਜਲੰਧਰ | ਜ਼ਿਲੇ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਾਈਵੇਟ ਹਸਪਤਾਲਾਂ ਨੂੰ ਲੈਵਲ-3 ਦੇ ਮਰੀਜਾਂ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।

ਵੀਰਵਾਰ ਸ਼ਾਮ ਤੱਕ ਜਿਹੜੇ ਮਰੀਜ ਕੋਰੋਨਾ ਪਾਜੀਟਿਵ ਆਏ ਉਨ੍ਹਾਂ ਵਿੱਚ ਮਹਿਤਪੁਰ ਅਤੇ ਸ਼ੰਕਰ ਤੋਂ ਇੱਕ-ਇੱਕ ਡਾਕਟਰ, ਸੀਐਚਸੀ ਆਦਮਪੁਰ ਦਾ ਇੱਕ ਮੁਲਾਜ਼ਮ, ਥਾਣਾ ਨੰਬਰ-6, ਭੋਗਪੁਰ ਅਤੇ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ 9 ਜਵਾਨ ਅਤੇ ਬੱਸ ਅੱਡੇ ਨੇੜੇ ਸਥਿਤ ਬੈਂਕ ਦੇ ਮੁਲਾਜ਼ਮਾਂ ਦੀ ਰਿਪੋਰਟ ਪਾਜੀਟਿਵ ਆਈ ਹੈ।

ਇਸ ਤੋਂ ਇਲਾਵਾ ਫਿਲੌਰ ਤੋਂ 29, ਸ਼ਾਹਕੋਟ ਤੋਂ 14, ਮਾਡਲ ਟਾਊਨ ਤੋਂ 10, ਜਲੰਧਰ ਛਾਓਣੀ ਤੋਂ 19, ਕਰਤਾਰਪੁਰ, ਕੋਟ ਰਾਮਦਾਸ ਅਤੇ ਮਿੱਠਾਪੁਰ ਤੋਂ 7-7, ਆਦਰਸ਼ ਨਗਰ ਤੋਂ 8 ਲੋਕ ਕੋਰੋਨਾ ਪਾਜੀਟਿਵ ਆਏ ਹਨ।

ਸਿਹਤ ਵਿਭਾਗ ਦੇ ਨੋਡਲ ਅਫਸਰ ਟੀਪੀ ਸਿੰਘ ਦਾ ਕਹਿਣਾ ਹੈ ਕਿ ਜਾਂਚ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਤਾਂ ਜੋ ਟਾਇਮ ਉੱਤੇ ਇਲਾਜ ਮਿਲ ਸਕੇ।

ਇੱਕ ਦਿਨ ਵਿੱਚ 463 ਕੇਸ ਆਉਣ ਤੋਂ ਬਾਅਦ ਕਾਹਣਾ ਢੇਸੀਆਂ, ਫਿਲੌਰ ਦਾ ਨੰਗਲ, ਰਹਮਾਨਪੁਰ, ਪਿੰਡ ਲਿਧੜਾਂ, ਗੁਰੂਦੁਆਰਾ ਬੁਲੰਦਪੁਰੀ, ਚਾਚੋਵਾਲ, ਫਿਲੌਰ ਦਾ ਚੌਧਰੀ ਮੁਹੱਲਾ, ਜਲੰਧਰ ਕੈਂਟ ਦਾ ਕਸਤੂਰਬਾ ਨਗਰ, ਪਾਲਮ ਵਿਹਾਰ ਅਤੇ ਲਾਲ ਕੁਰਤੀ ਨੂੰ ਮਾਈਕ੍ਰੋ ਕਨਟੇਨਮੈਂਟ ਜੋਨ ਬਣਾਇਆ ਗਿਆ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।