ਤਰਨਤਾਰਨ ਦੇ ਡੀਸੀ ਦੀ ਚੰਡੀਗੜ੍ਹ ਸਥਿਤ ਕੋਠੀ ’ਚ ਚੋਰੀ, ਸੋਨੇ-ਚਾਂਦੀ, ਹੀਰਿਆਂ ਦੇ ਕਈ ਗਹਿਣੇ ਤੇ ਕੀਮਤੀ ਸਿੱਕੇ ਲੈ ਉਡੇ ਚੋਰ

0
1851

ਚੰਡੀਗੜ੍ਹ। ਪੰਜਾਬ ਵਿਚ ਇਕ ਆਈਏਐਸ ਅਫਸਰ ਦੇ ਘਰ ਲੱਖਾਂ ਦੀ ਚੋਰੀ ਹੋ ਗਈ ਹੈ। ਚੋਰ ਸੈਕਟਰ 7 ਸਥਿਤ ਸਰਕਾਰੀ ਕੋਠੀ ਵਿਚੋਂ ਸੋਨਾ-ਚਾਂਦੀ ਚੋਰੀ ਕਰਕੇ ਲੈ ਗਏ ਹਨ। ਤਰਨਤਾਰਨ ਦੇ ਡਿਪਟੀ ਕਮਿਸ਼ਨਰ ਮੋਹਨੀਸ਼ ਕੁਮਾਰ ਦੇ ਘਰ ਚੋਰੀ ਹੋਈ ਹੈ। ਉਨ੍ਹਾਂ ਦੀ ਪਤਨੀ ਚੰਡੀਗੜ੍ਹ ਦੇ ਸੈਕਟਰ 17 ਸਥਿਤ ਜੀਐੱਮਐੱਸਐੱਚ ਵਿਚ ਮੈਡੀਕਲ ਅਫਸਰ ਹੈ।

ਆਈਏਐੱਸ ਅਫਸਰ ਆਪਣੀ ਪਤਨੀ ਨਾਲ ਹੈਦਰਾਬਾਦ ਗਏ ਹੋਏ ਸਨ। ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੂੰ ਚੋਰੀ ਦਾ ਪਤਾ ਲੱਗਾ।

ਉਨ੍ਹਾਂ ਦੇ ਘਰੋਂ ਸੋਨੇ ਤੇ ਚਾਂਦੀ ਦਾ ਗਹਿਣੇ, ਹੀਰੇ, ਪੁੱਖਰਾਜ ਨਗ ਤੇ ਕੀਮਤੀ ਸਿੱਕੇ ਚੋਰੀ ਹੋ ਗਏ। ਸੈਕਟਰ 26 ਥਾਣਾ ਪੁਲਿਸ ਚੋਰੀ ਦੀ ਸੂਚਨਾ ਪਾ ਕੇ ਮੌਕੇ ਉਤੇ ਪੁੱਜੀ ਤੇ ਘਟਨਾ ਸਥਾਨ ਦੀ ਜਾਂਚ ਕੀਤੀ। ਉਥੇ ਹੀ ਫਾਰੈਂਸਿਕ ਟੀਮ ਵੀ ਪੁੱਜੀ ਤੇ ਉਨ੍ਹਾਂ ਨੇ ਸੈਂਪਲ ਲਏ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਦੇ ਘਰ ਵਿਚੋਂ ਹੀਰੇ ਸੋਨੇ ਦੇ 7 ਕਿੱਟੀ ਸੈੱਟ, 8-10 ਸੋਨੇ ਦੀਆਂ ਚੇਨਾਂ, 10-12 ਹੀਰੇ ਦੇ ਛੱਲੇ, 3 ਹੀਰੇ ਦੀਆਂ ਚੂੜੀਆਂ, ਇਕ ਸੋਨੇ ਦਾ ਕੜਾ, 4 ਸੋਨੇ ਦੀਆਂ ਚੂੜੀਆਂ, 15-20 ਚਾਂਦੀ ਦੇ ਸਿੱਕੇ, 4 ਘੜੀਆਂ, ਹੀਰੇ ਦਾ ਮੰਗਲ ਸੂਤਰ, 2-3 ਹੀਰੇ ਦੀਆਂ ਰਿੰਗਾਂ, ਸੋਨੇ ਦੀ ਇਕ ਚੇਨ ਆਦਿ ਚੋਰੀ ਹੋ ਗਏ ਹਨ।