ਚੋਰਾਂ ਦੇ ਹੌਲਸੇ ਬੁਲੰਦ ! ਸ਼ੋਅਰੂਮ ਦਾ ਸ਼ਟਰ ਤੋੜ ਕੇ 30 ਲੱਖ ਦਾ ਸਾਮਾਨ ਕੀਤਾ ਚੋਰੀ

0
425

ਮੋਗਾ, 14 ਨਵੰਬਰ | ਬੀਤੀ ਦੇਰ ਰਾਤ ਚੋਰਾਂ ਨੇ ਇੱਕ ਸ਼ੋਅਰੂਮ ਵਿੱਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ੋਅਰੂਮ ਦੇ ਮਾਲਕ ਸਾਹਿਲ ਮਿੱਤਲ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣਾ ਸ਼ੋਅਰੂਮ ਬੰਦ ਕਰ ਕੇ ਘਰ ਚਲਾ ਗਿਆ ਸੀ। ਜਦੋਂ ਮੈਂ ਸਵੇਰੇ ਮੋਬਾਈਲ ‘ਤੇ ਕਮਰਿਆਂ ਦੀ ਆਨਲਾਈਨ ਜਾਂਚ ਕੀਤੀ ਤਾਂ ਉਹ ਬੰਦ ਸਨ। ਫਿਰ ਉਸ ਨੇ ਸ਼ੋਅਰੂਮ ਵਿਚ ਆ ਕੇ ਦੇਖਿਆ ਕਿ ਅੰਦਰ ਸਾਮਾਨ ਖਿਲਰਿਆ ਪਿਆ ਸੀ।

ਇਸ ਤੋਂ ਬਾਅਦ ਪਤਾ ਲੱਗਾ ਕਿ ਸ਼ੋਅਰੂਮ ‘ਚ ਚੋਰੀ ਹੋਈ ਹੈ। ਉਸ ਨੇ ਦੱਸਿਆ ਕਿ ਦੇਰ ਰਾਤ ਚੋਰ ਪਿਛਲੇ ਪਾਸਿਓਂ ਲੋਹੇ ਦਾ ਦਰਵਾਜ਼ਾ ਅਤੇ ਸ਼ਟਰ ਤੋੜ ਕੇ ਸ਼ੋਅਰੂਮ ਦੇ ਅੰਦਰ ਦਾਖਲ ਹੋਏ ਅਤੇ ਕਰੀਬ 25 ਤੋਂ 30 ਲੱਖ ਰੁਪਏ ਅਤੇ ਡੀਵੀਆਰ, ਐਲਸੀਡੀ ਅਤੇ ਲੈਪਟਾਪ ਚੋਰੀ ਕਰ ਕੇ ਫ਼ਰਾਰ ਹੋ ਗਏ।