ਚੋਰਾਂ ਨੇ ਰੱਬ ਦਾ ਘਰ ਵੀ ਨਹੀਂ ਬਖਸ਼ਿਆ, ਮੰਦਿਰ ‘ਚੋਂ ਮੁਕਟ ਤੇ 20 ਲੱਖ ਦੇ ਗਹਿਣੇ ਕੀਤੇ ਚੋਰੀ

0
291

ਨਵੀਂ ਦਿੱਲੀ | ਚੋਰਾਂ ਨੇ ਰੱਬ ਦੇ ਘਰ ਨੂੰ ਵੀ ਨਹੀਂ ਬਖਸ਼ਿਆ। ਸ਼ਹਿਰ ਦੇ ਇਕ ਇਤਿਹਾਸਕ ਸ਼ਿਵ ਮੰਦਰ ‘ਚੋਂ ਚੋਰਾਂ ਨੇ ਕਰੀਬ 15 ਤੋਂ 20 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਲਏ। ਇਹ ਚੋਰ ਭਗਵਾਨ ਸ਼ੰਕਰ ਦੇ ਤ੍ਰਿਸ਼ੂਲ ਸਮੇਤ ਚਾਂਦੀ ਦਾ ਤਾਜ ਅਤੇ ਉਥੇ ਰੱਖੇ ਸਾਰੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮੰਦਿਰ ਦੇ ਪੁਜਾਰੀ ਸ਼ਾਂਤੀ ਪ੍ਰਸਾਦ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਜਾਰੀ ਨੇ ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਦੱਸਿਆ ਕਿ ਚੋਰਾਂ ਨੇ ਮੰਦਰ ‘ਚ ਮੌਜੂਦ ਭਗਵਾਨ ਸ਼ਿਵ ਦੇ ਤਾਜ ਸਮੇਤ ਸਾਰੇ ਤ੍ਰਿਸ਼ੂਲ ਅਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ ਹਨ।

ਪੁਲਿਸ ਨੇ ਮੰਦਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਪਛਾਣ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਮੰਦਿਰ ਟਰੱਸਟ ਦੇ ਸਕੱਤਰ ਯਗਿਆਦੱਤ ਕੌਸ਼ਿਕ ਨੇ ਦੱਸਿਆ ਕਿ ਚੋਰਾਂ ਨੇ ਮੰਦਿਰ ‘ਚੋਂ 7 ਚਾਂਦੀ ਦੇ ਮੁਕਟ ਅਤੇ ਇਕ ਤ੍ਰਿਸ਼ੂਲ ਚੋਰੀ ਕਰ ਲਿਆ।