ਕੋਰੋਨਾ : ਜਲੰਧਰ ਦੇ ਹੁਣ ਇਹ 10 ਇਲਾਕੇ ਅੱਜ ਤੋਂ ਕੀਤੇ ਜਾਣਗੇ ਸੀਲ, ਮਹਿੰਦਰੂ ਮਹੁੱਲਾ ਤੇ ਟੀਚਰ ਕਾਲੋਨੀ ਤੋਂ ਪਾਬੰਦੀਆਂ ਖ਼ਤਮ

0
1472

ਜਲੰਧਰ . ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਲੰਧਰ ਦੇ 10 ਹੋਰ ਇਲਾਕਿਆਂ ਨੂੰ ਅੱਜ ਤੋਂ ਸੀਲ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 8 ਮਾਈਕ੍ਰੋ ਕੰਟੇਨਮੈਂਟ ਤੇ 2 ਕੰਟੇਨਮੈਂਟ ਦੇ ਨਵੇਂ ਇਲਾਕੇ ਇਹਨਾਂ ਦੋਵਾਂ ਜ਼ੋਨਾਂ ਵਿਚ ਜੁੜੇ ਹਨ, ਇਹਨਾਂ ਨੂੰ ਅੱਜ ਤੋਂ ਸੀਲ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਕੰਟੇਨਮੈਂਟ ਜ਼ੋਨ ਵਿਚ 15 ਤੋਂ ਤੇ ਮਾਈਕ੍ਰੋ ਕੰਟੇਨਮੈਂਟ ਜੋਨ ਵਿਚ 5 ਤੋਂ ਵੱਧ ਕੇਸ ਆਉਣ ਤੇ ਦੋਵਾਂ ਨੂੰ ਅਲੱਗ-ਅਲੱਗ ਜ਼ੋਨਾਂ ਪਾ ਦਿੱਤਾ ਜਾਂਦਾ ਹੈ।

ਡੀਸੀ ਨੇ ਦੱਸਿਆ ਕਿ ਹੁਣ ਮਹਿੰਦਰੂ ਮਹੁੱਲਾ, ਟੀਚਰ ਕਾਲੋਨੀ (ਗੋਪਾਲ ਨਗਰ), ਫ੍ਰੈਂਡਸ ਕਾਲੋਨੀ (ਮਕਸੂਦਾਂ), ਪਿੰਡ ਬਿਲਗਾ ਨਾਗਰਾ ਨੂੰ ਜ਼ੋਨਾਂ ਦੀ ਲਿਸਟ ਵਿਚੋਂ ਬਾਹਰ ਕਰ ਦਿੱਤੇ ਹਨ। ਇਹਨਾਂ ਇਲਾਕਿਆਂ ਵਿਚ ਹੁਣ ਕੋਈ ਪਾਬੰਦੀ ਨਹੀਂ ਰਹੇਗੀ।

ਇਹ ਹਨ ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨ

  • ਸੁਰਾਜਗੰਜ
  • ਸੰਜੇ ਗਾਂਧੀ ਨਗਰ
  • ਸੈਨਿਕ ਵਿਹਾਰ ਜਸ਼ਮੇਰ
  • ਬਾਂਸਾ ਵਾਲਾ ਬਾਜਾਰ ਸ਼ਾਹਕੋਟ
  • ਰਾਮ ਨਗਰ
  • ਸਿਧਾਰਥ ਨਗਰ
  • ਉਪਕਾਰ ਨਗਰ
  • ਪੁਰਾਣਾ ਸੰਤੋਖਪੁਰਾ
  • ਸੰਤ ਨਗਰ
  • ਲੰਮਾ ਪਿੰਡ(ਦੁੱਖ ਨਿਵਾਰਣ ਗੁਰੂਦੁਆਰਾ)

ਕੰਟੇਨਮੈਂਟ ਜ਼ੋਨ ਦੇ ਇਲਾਕੇ

  • ਸਰਵਹਿੱਤਕਾਰੀ ਸਕੂਲ(ਸੂਰਿਆ ਐਨਕਲੇਵ)
  • ਬਾਬੂ ਬਾਬੇ ਵਾਲੀ ਗਲੀ ਭਾਰਗੋਂ ਕੈਪ

ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ ਤੇ

ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
Whatsapp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।
ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ।