ਨਵੀਂ ਦਿੱਲੀ | ਅਪ੍ਰੈਲ ਮਹੀਨੇ ਤੋਂ ਪੈਰਾਸੀਟਾਮੋਲ ਦੇ ਨਾਲ-ਨਾਲ ਕਈ ਦਵਾਈਆਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਸਰਕਾਰ ਵੱਲੋਂ ਦਵਾਈਆਂ ਦੀਆਂ ਕੀਮਤਾਂ ਨੂੰ ਲੈ ਕੇ ਇਕ ਫੈਸਲਾ ਕੀਤਾ ਗਿਆ ਹੈ। ਦਵਾਈਆਂ ਦੀ ਵਧਣ ਵਾਲੀਆਂ ਕੀਮਤਾਂ ਦੀ ਸੂਚੀ ਵਿਚ ਐਂਟੀਬਾਇਓਟਿਕਸ, ਐਂਟੀ-ਇਨਫੈਕਟਿਵ, ਪੇਨ ਕਿੱਲਰ, ਦਿਲ ਦੇ ਰੋਗ ਲਈ ਦਵਾਈਆਂ ਸਿਖਰ ‘ਤੇ ਹਨ। ਫਾਰਮਾਸਿਊਟੀਕਲ ਕੰਪਨੀ ਹੁਣ ਮਹਿੰਗੇ ਭਾਅ ‘ਤੇ ਹਾਲ ਸੇਲ ‘ਚ ਦਵਾਈ ਵੇਚੇਗੀ।
ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਸੋਮਵਾਰ ਨੂੰ ਕਿਹਾ ਕਿ ਸਾਲ 2022 ਵਿਚ ਥੋਕ ਮੁੱਲ ਸੂਚਕ ਅੰਕ (WPI) ਵਿਚ 12.12 ਫੀਸਦੀ ਦਾ ਵਾਧਾ ਹੋਇਆ ਸੀ। ਹੁਣ ਸਾਲ 2023 ‘ਚ ਇਕ ਵਾਰ ਫਿਰ ਇਨ੍ਹਾਂ ਦਵਾਈਆਂ ਦੀ ਕੀਮਤ ਵਧਣ ਜਾ ਰਹੀ ਹੈ। ਇਹ ਕੀਮਤਾਂ ਅਪ੍ਰੈਲ 2023 ਤੋਂ ਲਾਗੂ ਹੋਣਗੀਆਂ। ਦੱਸ ਦੇਈਏ ਕਿ ਇਨ੍ਹਾਂ ਦਵਾਈਆਂ ਦੀ ਕੀਮਤ ਸਰਕਾਰ ਦੇ ਕੰਟਰੋਲ ‘ਚ ਹਨ।
ਇਸ ਤੋਂ ਇਲਾਵਾ ਨਿਕੋਟੀਨ ਰਿਪਲੇਸਮੈਂਟ ਥੈਰੇਪੀ ਨੂੰ ਜੋੜਿਆ ਗਿਆ ਹੈ, ਯਾਨੀ ਕਿ ਸਿਗਰਟ ਤੋਂ ਛੁਟਕਾਰਾ ਪਾਉਣ ਦੀ ਦਵਾਈ ਹੁਣ NLEM ਵਿੱਚ ਸ਼ਾਮਲ ਕੀਤੀ ਗਈ ਹੈ। ਇਸ ਦੇ ਨਾਲ ਹੀ ਕੀੜਿਆਂ ਨੂੰ ਮਾਰਨ ਲਈ ਆਈਵਰਮੇਕਟਿਨ ਅਤੇ ਰੋਟਾਵਾਇਰਸ ਵੈਕਸੀਨ ਵੀ ਇਸ ਸੂਚੀ ਵਿੱਚ ਹੈ। ਵਿਸ਼ਵ ਸਿਹਤ ਸੰਗਠਨ ਨੇ ਜ਼ਰੂਰੀ ਦਵਾਈਆਂ ਦੀ ਪੂਰੀ ਸੂਚੀ ਜਾਰੀ ਕੀਤੀ ਹੈ। ਇਸ ਨੂੰ WHO ਦੀ ਵੈੱਬਸਾਈਟ ‘ਤੇ ਦੇਖਿਆ ਜਾ ਸਕਦਾ ਹੈ।
ਸਾਲ 2022 ਵਿਚ, ਜ਼ਰੂਰੀ ਦਵਾਈਆਂ ਦੀ ਸੂਚੀ ਨੂੰ ਅਪਡੇਟ ਕੀਤਾ ਗਿਆ ਸੀ। ਪੈਰਾਸੀਟਾਮੋਲ ਤੋਂ ਇਲਾਵਾ 384 ਦਵਾਈਆਂ ਨੂੰ ਇਸ ‘ਚ ਸ਼ਾਮਲ ਕੀਤਾ ਗਿਆ ਹੈ, ਨਾਲ ਹੀ ਇਸ ਸੂਚੀ ‘ਚੋਂ 24 ਦਵਾਈਆਂ ਨੂੰ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੈਸ ਅਤੇ ਐਸੀਡਿਟੀ ਦੀਆਂ ਕੁਝ ਦਵਾਈਆਂ ਨੂੰ ਵੀ ਇਸ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਹੁਣ ਇਸ ਸੂਚੀ ਵਿਚ ਕੈਂਸਰ ਵਿਰੋਧੀ ਦਵਾਈਆਂ ਵੀ ਸ਼ਾਮਲ ਹਨ। ਮੇਰੋਪੇਨਮ ਵਰਗੀਆਂ ਐਂਟੀਬਾਇਓਟਿਕਸ ਵੀ ਇਸ ਸੂਚੀ ਵਿਚ ਸ਼ਾਮਲ ਹਨ। ਵਿਸ਼ਵ ਸਿਹਤ ਸੰਗਠਨ ਨੇ ਜ਼ਰੂਰੀ ਦਵਾਈਆਂ ਦੀ ਪੂਰੀ ਸੂਚੀ ਜਾਰੀ ਕੀਤੀ ਹੈ। ਇਸ ਨੂੰ WHO ਦੀ ਵੈੱਬਸਾਈਟ ‘ਤੇ ਦੇਖਿਆ ਜਾ ਸਕਦਾ ਹੈ।