ਜਲੰਧਰ ‘ਚ ਕੋਰੋਨਾ ਦੀ ਮੁੜ ਦਸਤਕ : ਜ਼ਿਲ੍ਹੇ ਦੇ ਇਹ ਇਲਾਕੇ ਅੱਜ ਤੋਂ ਸੀਲ, ਪੜ੍ਹੋ ਡਿਟੇਲ

0
1766

ਜਲੰਧਰ | ਕੋਰੋਨਾ ਨੇ ਇਕ ਵਾਰ ਫਿਰ ਆਪਣਾ ਵਾਰ ਕੀਤਾ ਹੈ। ਪ੍ਰਸਾਸ਼ਨ ਵਲੋਂ ਰੋਜ਼ਾਨਾ ਟੈਸਟ ਕੀਤੇ ਜਾ ਰਹੇ ਹਨ। ਸੋਮਵਾਰ ਨੂੰ ਕੋਰੋਨਾ ਦੇ 171 ਮਾਮਲੇ ਸਾਹਮਣੇ ਆਏ ਸੀ ਤੇ ਅੱਜ 107 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸਾਸ਼ਨ ਨੇ ਕੁਝ ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿਚ ਪਾਉਣਾ ਦਾ ਫੈਸਲਾ ਕੀਤਾ ਹੈ। ਇਹ ਜ਼ੋਨਾਂ ਪਹਿਲੀ ਲਹਿਰ ਵਿਚ ਵੀ ਬਣਾਈਆਂ ਗਈਆਂ ਸਨ, ਜਿਹਨਾਂ ਦਾ ਮਤਲਬ ਸੀ ਕਿ ਜਿਹੜੇ ਇਲਾਕੇ ਵਿਚ 5 ਤੋਂ ਵੱਧ ਕੇਸ ਆਉਂਦੇ ਹਨ ਉਹਨਾਂ ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਜਾਵੇਗਾ।

ਦੂਜੀ ਲਹਿਰ ਦਾ ਖਤਰਾ

ਪੰਜਾਬ ਸਰਕਾਰ ਨੇ ਕਿਹਾ ਹੈ ਕਿ ਦਸੰਬਰ ਵਿਚ ਕੋਰੋਨਾ ਦੀ ਦੂਜੀ ਲਹਿਰ ਆ ਸਕਦੀ ਹੈ। ਜਿਲ੍ਹਾ ਪ੍ਰਸਾਸ਼ਨ ਨੇ ਜਲੰਧਰ ਵਿਚ ਟੈਸਟਾਂ ਦੀ ਗਿਣਤੀ ਵਧਾ ਦਿੱਤੀ ਹੈ , ਹਾਲਾਂਕਿ ਪੰਜਾਬ ਸਰਕਾਰ ਵਲੋਂ ਆਈਆਂ ਗਾਈਡਲਾਈਜ਼ ਵਿਚ ਕਿਹਾ ਗਿਆ ਹੈ ਕਿ ਸਕੂਲਾਂ-ਕਾਲਜਾਂ ਦੇ ਸਾਰੇ ਸਟਾਫ ਦਾ ਕੋਰੋਨਾ ਟੈਸਟ ਹੋਵੇਗਾ। ਹੁਣ ਦਸੰਬਰ ਵਿਚ ਦੇਖਿਆ ਜਾਵੇਗਾ ਕਿ ਕੋਰੋਨਾ ਕਿੰਨਾ ਕੁ ਪ੍ਰਭਾਵ ਛੱਡਦਾ ਹੈ।

ਇਹ ਇਲਾਕੇ ਹੋਣਗੇ ਸੀਲ

  • ਦੁਰਗਾ ਕਾਲੋਨੀ
  • ਮੋਤੀ ਬਾਗ
  • ਮਹਿੰਦਰ ਸਿੰਘ ਕਾਲੋਨੀ