ਅਗਲੇ 3 ਦਿਨ ਮੌਸਮ ‘ਚ ਹੋਣਗੇ ਕਈ ਬਦਲਾਅ, ਪੜ੍ਹੋ ਕਦੋਂ ਹੋਵੇਗੀ ਬੂੰਦਾਬਾਂਦੀ ਤੇ ਕਦੋਂ ਪਵੇਗਾ ਭਾਰੀ ਮੀਂਹ

0
648

ਜਲੰਧਰ | ਵੀਰਵਾਰ ਸਵੇਰੇ 6 ਤੋਂ 7 ਵਜੇ ਤੱਕ ਹਲਕੀ ਬੂੰਦਾਬਾਂਦੀ ਤੋਂ ਬਾਅਦ ਸਾਰਾ ਦਿਨ ਮੌਸਮ ਸਾਫ ਰਿਹਾ। ਸਿਟੀ ਦਾ ਓਵਰਆਲ ਦਿਨ ਦਾ ਟੈਂਪਰੇਚਰ 31 ਡਿਗਰੀ ਸੈਲਸੀਅਸ ਰਿਹਾ।

ਹੁਣ 2 ਅਗਸਤ ਤੱਕ ਬੱਦਲ ਬਣੇ ਰਹਿਣਗੇ ਅਤੇ ਕੁਝ ਇਲਾਕਿਆਂ ਵਿੱਚ ਬੂੰਦਾਬਾਂਦੀ ਹੋ ਸਕਦੀ ਹੈ। ਅਗਲੇ 3 ਦਿਨ ਤਿੱਖੀ ਧੁੱਪ ਤੋਂ ਰਾਹਤ ਮਿਲੇਗੀ। ਜਲੰਧਰ ਸਮੇਤ ਪੂਰਾ ਦੁਆਬਾ ਮਾਨਸੂਨ ਦੀ ਲਪੇਟ ‘ਚ ਹੈ।

ਵੀਰਵਾਰ ਨੂੰ ਜਾਰੀ ਮਾਨਸੂਨ ਡਾਟਾ ਅਨੁਸਾਰ ਹੁਣ ਤੱਕ 351 ਐੱਮਐੱਮ ਮੀਂਹ ਜਲੰਧਰ ‘ਚ ਪੈ ਚੁੱਕਾ ਹੈ, ਜੋ ਕਿ ਪਿਛਲੇ ਸਾਲ ਦੀ ਤੁਲਨਾ ‘ਚ 28 ਐੱਮਐੱਮ ਜ਼ਿਆਦਾ ਹੈ। ਹੁਣ ਜੁਲਾਈ ਖਤਮ ਹੋ ਚੁੱਕਾ ਹੈ ਤੇ ਬਾਰਿਸ਼ ਦਾ ਤੀਸਰਾ ਚਰਨ ਅਗਸਤ ਵਿੱਚ ਜਾਰੀ ਰਹੇਗੀ।

ਸ਼ੁਰੂਆਤੀ ਹਫਤੇ ‘ਚ ਜੋ ਲਗਾਤਾਰ ਬਾਰਿਸ਼ ਪੈ ਰਹੀ ਹੈ, ਨਾਲ ਜਲੰਧਰ ਦਾ ਖੁਸ਼ਕਪਣ ਦੂਰ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਹੁਣ ਟੈਂਪਰੇਚਰ 35 ਡਿਗਰੀ ਸੈਲਸੀਅਸ ਤੋਂ ਘੱਟ ਰਹੇਗਾ। ਹੁੰਮਸ ਦਾ ਅਸਰ ਰਹੇਗਾ। ਕੁੱਲ ਮਿਲਾ ਕੇ ਗਰਮੀ ਤੋਂ ਰਾਹਤ ਮਿਲੇਗੀ।

ਜਲੰਧਰ, ਹਿਮਾਚਲ ਦੇ ਪਹਾੜਾਂ ਦੀ ਫਰਸ਼ ‘ਤੇ ਹੈ, ਜੋ ਹਿਮਾਚਲ ਵਿੱਚ ਬਾਰਿਸ਼ ਹੋ ਰਹੀ ਹੈ, ਉਸ ਦਾ ਅਸਰ ਵੀ ਜਲੰਧਰ ਦੇ ਟੈਂਪਰੇਚਰ ਨੂੰ ਘੱਟ ਰੱਖਣ ਵਿੱਚ ਹੋ ਰਿਹਾ ਹੈ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)