ਅੰਮ੍ਰਿਤਸਰ ਹਵਾਈ ਅੱਡੇ ਤੋਂ ਰੋਜ਼ਾਨਾ ਉਡਣਗੀਆਂ 7 ਫਲਾਇਟਾਂ

0
1216

ਅੰਮ੍ਰਿਤਸਰ .  ਸੂਬੇ ਵਿਚ ਲਗਭਗ ਦੋ ਮਹੀਨੇ ਦੇ ਲੌਕਡਾਊਨ ਤੋਂ ਬਾਅਦ ਹੁਣ ਅੰਮ੍ਰਿਤਸਰ ਏਅਰਪੋਰਟ ਤੋਂ ਘਰੇਲੂ ਉਡਾਣਾਂ ਸ਼ੁਰੂ ਹੋਣਗੀਆਂ। ਸ੍ਰੀ ਗੁਰੂ ਰਾਮਦਾਸ ਜੀ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਰੋਜ਼ਾਨਾ ਉਡਾਨ ਭਰਨ ਵਾਲੀਆਂ 7 ਉਡਾਣਾਂ ਲਈ ਲਗਭਗ ਸਾਰੇ ਪ੍ਰਬੰਧ ਕਰ ਲਏ ਗਏ ਹਨ। ਅੰਮ੍ਰਿਤਸਰ ਏਅਰਪੋਰਟ ਦੇ ਡਾਇਰੈਕਟਰ ਮਨੋਜ ਚਿਨਸੌਰੀਆ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ 6 ਉਡਾਣਾਂ ਰੋਜ਼ਾਨਾ ਇਕ ਉਡਾਨ ਹਫਤੇ ਵਿਚ ਤਿੰਨ ਦਿਨ ਤੇ ਇਕ ਖਾਸ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਇਨ੍ਹਾਂ ਉਡਾਣਾਂ ਵਿਚ ਅੰਮ੍ਰਿਤਸਰ-ਮੁੰਬਈ, ਅੰਮ੍ਰਿਤਸਰ-ਦਿੱਲੀ, ਅੰਮ੍ਰਿਤਸਰ-ਪਟਨਾ ਸਾਹਿਬ, ਅੰਮ੍ਰਿਤਸਰ-ਜੈਪੁਰ ਸ਼ਾਲਮ ਹਨ। ਉਡਾਣਾਂ ਸ਼ੁਰੂ ਕਰਨ ਲਈ ਕੁਝ ਗਾਈਡਲਾਈਨਜ਼ ਨੂੰ ਫਾਲੋ ਕੀਤਾ ਜਾਵੇਗਾ। ਕੋਰੋਨਾ ਕਾਰਨ ਹਵਾਈ ਅੱਡੇ ਨਾਲ ਟਚ ਲੈਸ ਵਿਵਸਥਾ ਦਾ ਇਸਤੇਮਾਲ ਕੀਤਾ ਜਾਵੇਗਾ। ਯਾਤਰੀਆਂ ਅਤੇ ਏਅਰਲਾਈਨ ਦੇ ਸਟਾਫ ਵਿਚ ਘੱਟ ਤੋਂ ਘੱਟ ਸੰਪਰਕ ਹੋਵੇ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ। ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਸੈਨੇਟਾਈਜ਼ ਕਰਨ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ ਤੇ ਉਨ੍ਹਾਂ ਦੇ ਸਾਮਾਨ ਨੂੰ ਵੀ ਸੈਨੇਟਾਈਜ਼ ਕੀਤਾ ਜਾਵੇਗਾ।

ਯਾਤਰੀਆਂ ਨੂੰ ਏਅਰਪੋਰਟ ਟਰਮੀਨਲ ਵਿਚ ਸਥਾਪਤ ਡਾਕਟਰਾਂ ਦੀ ਟੀਮ ਦੇ ਡੈਸਕ ਵਿਚ ਜਾਣਾ ਹੋਵੇਗਾ ਜਿਥੇ ਉਨ੍ਹਾਂ ਦੇ ਤਾਪਮਾਨ ਦੀ ਜਾਂਚ ਹੋਵੇਗੀ। ਜੇਕਰ ਉਸ ਨੂੰ ਖਾਂਸੀ ਜਾਂ ਬੁਖਾਰ ਨਹੀਂ ਹੈ ਤੇ ਉਸ ਨੇ ਆਪਣੇ ਮੋਬਾਈਲ ਵਿਚ ਅਰੋਗਿਆ ਸੇਤੂ ਐਪ ਡਾਊਨਲੋਡ ਕੀਤਾ ਹੋਇਆ ਹੈ ਤਾਂ ਹੀ ਉਸ ਨੂੰ ਯਾਤਰਾ ਦੀ ਇਜਾਜ਼ਤ ਹੋਵੇਗੀ। ਜਿਸ ਯਾਤਰੀ ਦਾ ਤਾਪਮਾਨ ਸਹੀ ਨਹੀਂ ਹੋਵੇਗਾ ਉਸ ਦੀ ਯਾਤਰਾ ਕੈਂਸਲ ਕਰ ਦਿੱਤੀ ਜਾਵੇਗੀ। ਯਾਤਰੀ ਨੂੰ ਟਰਮੀਨਲ ਵਿਚ ਦਾਖਲਾ ਲਾਈਨ ਵਿਚ ਖੜ੍ਹਾ ਹੋਣਾ ਪਵੇਗਾ। ਇਸ ਤੋਂ ਬਾਅਦ ਯਾਤਰਾ ਟਰਮੀਨਲ ਵਿਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਕੋਲ ਜਾਣਗੇ ਉਥੇ ਆਪਣੀਟਿਕਟ ਤੇ ਪਛਾਣ ਪੱਤਰ ਦਿਖਾਉਣ ਤੋਂ ਬਾਅਦ ਅੰਦਰ ਦਾਖਲ ਹੋ ਸਕਣਗੇ। ਇਸ ਤੋਂ ਬਾਅਦ ਯਾਤਰੀ ਸਬੰਧਤ ਏਅਰਲਾਈਨ ਦੇ ਡੈਸਕ ‘ਤੇ ਜਾਣਗੇ। ਬੋਰਡਿੰਗ ਪਾਸ ਦੀ ਜਾਣਕਾਰੀ ਮੋਬਾਈਲ ਫੋਨ ‘ਤੇ ਦਿੱਤੀ ਜਾਵੇਗੀ। ਯਾਤਰੀ ਦੇ ਡਾਕੂਮੈਂਟਾਂ ਦੀ ਜਾਂਚ ਸਕਰੀਨਿੰਗ ਨਾਲ ਕੀਤੀ ਜਾਵੇਗੀ। ਸਕਿਓਰਿਟੀ ਏਰੀਆ ਵਿਚ ਵੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਵੇਗਾ। ਯਾਤਰੀ ਨੂੰ ਆਪਣਾ ਬੈਗੇਟ ਟੈਗ ਖੁਦ ਹੀ ਲਗਾਉਣਾ ਹੋਵੇਗਾ। ਹਵਾਈ ਅੱਡੇ ਵਿਚ ਕੋਵਿਡ-19 ਕਰਕੇ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।