ਪੰਜਾਬ ‘ਚ ਆਏ ਕੋਰੋਨਾ ਦੇ 414 ਨਵੇਂ ਮਾਮਲੇ, ਛੇ ਮੌਤਾਂ ਵੀ ਹੋਈਆਂ, ਜਾਣੋਂ ਆਪਣੇ ਜ਼ਿਲ੍ਹੇ ਦਾ ਹਾਲ

0
521

ਚੰਡੀਗੜ੍ਹ . ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਕੋਰੋਨਾਵਾਇਰਸ ਦੇ 414 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 11301 ਹੋ ਗਈ ਹੈ। ਕੱਲ੍ਹ ਹੀ ਕੋਰੋਨਾਵਾਇਰਸ ਨਾਲ ਛੇ ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ। ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 269 ਹੋ ਗਈ ਹੈ।

ਬੁੱਧਵਾਰ ਨੂੰ 414 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਹੁਸ਼ਿਆਰਪੁਰ ਤੋਂ 81 ਮਰੀਜ਼, ਲੁਧਿਆਣਾ ਤੋਂ 73 ਮਰੀਜ਼ ਅਤੇ ਪਟਿਆਲਾ ਤੋਂ 50 ਸਾਹਮਣੇ ਆਏ ਹਨ। ਅੱਜ ਕੁੱਲ੍ਹ 252 ਮਰੀਜ਼ ਸਿਹਤਯਾਬ ਹੋਏ ਹਨ। ਲੁਧਿਆਣਾ, ਪਟਿਆਲਾ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਇੱਕ ਇੱਕ ਮੌਤ ਹੋਣ ਦੀ ਖ਼ਬਰ ਮਿਲੀ ਹੈ ਜਦਕਿ ਜਲੰਧਰ ‘ਚ 2 ਮੌਤਾਂ ਹੋਇਆਂ ਹਨ।
ਸੂਬੇ ‘ਚ ਕੁੱਲ 489836 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 11301 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 7641 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 3391 ਲੋਕ ਐਕਟਿਵ ਮਰੀਜ਼ ਹਨ।

Special Offer

(Sale : 950 रुपए वाला ये स्टाइलिश बैग खरीदें सिर्फ 550 रुपए में… पूरे पंजाब में होम डिलीवरी। कॉल करें : 9646-786-001)