ਵਿਦਿਆਰਥਣ ਦੇ ਅਗਵਾ ਮਾਮਲੇ ‘ਚ ਆਇਆ ਨਾਟਕੀ ਮੋੜ, ਬੋਲੀ-ਮੇਰਾ ਬੁਆਫ੍ਰੈਂਡ ਸੀ ਅਗਵਾਕਾਰ, ਮਾਸਕ ਨਾਲ ਪਛਾਣ ਨਹੀਂ ਸਕੀ, ਕਰਵਾਇਆ ਵਿਆਹ

0
612

ਤੇਲੰਗਾਨਾ | ਇਥੋਂ ਦੇ ਰਾਜਨਾ ਸਿਰਸਿਲਾ ਜ਼ਿਲ੍ਹੇ ਵਿਚ 18 ਸਾਲਾ ਲੜਕੀ ਦੇ ਅਗਵਾ ਦੇ ਮਾਮਲੇ ਨੇ ਨਾਟਕੀ ਮੋੜ ਲੈ ਲਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕਹਿੰਦੀ ਸੁਣਾਈ ਦਿੱਤੀ, ਉਸ ਨੂੰ ਅਗਵਾ ਨਹੀਂ ਕੀਤਾ, ਉਹ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਲਈ ਖੁਦ ਗਈ ਸੀ।ਪੁਲਿਸ ਨੇ ਦੱਸਿਆ ਕਿ ਘਟਨਾ ਮੁਦੇਪੱਲੇ ਪਿੰਡ ‘ਚ ਸਵੇਰੇ 5.30 ਵਜੇ ਦੇ ਕਰੀਬ ਉਸ ਸਮੇਂ ਹੋਈ ਜਦੋਂ ਲੜਕੀ ਅਤੇ ਉਸ ਦੇ ਪਿਤਾ ਮੰਦਰ ਜਾ ਰਹੇ ਸਨ।

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਅਗਵਾਕਾਰ ਵਿਦਿਆਰਥਣ ਨੂੰ ਜ਼ਬਰਦਸਤੀ ਕਾਰ ਵਿਚ ਲੈ ਗਏ ਤੇ ਫ਼ਰਾਰ ਹੋ ਗਏ।ਲੜਕੀ ਨੇ ਵੀਡੀਓ ਜਾਰੀ ਕਰਕੇ ਦੱਸਿਆ ਕਿ ਉਸ ਨੇ ਮੰਦਰ ‘ਚ ਪ੍ਰੇਮੀ ਨਾਲ ਵਿਆਹ ਕੀਤਾ ਹੈ। ਉਹ ਪਿਛਲੇ ਚਾਰ ਸਾਲਾਂ ਤੋਂ ਆਪਣੇ ਪ੍ਰੇਮੀ ਨਾਲ ਰਿਲੇਸ਼ਨਸ਼ਿਪ ਵਿਚ ਸੀ ਪਰ ਉਸ ਦੇ ਮਾਤਾ-ਪਿਤਾ ਰਾਜ਼ੀ ਨਹੀਂ ਸਨ ਕਿਉਂਕਿ ਉਸ ਦਾ ਪ੍ਰੇਮੀ ਦਲਿਤ ਹੈ। ਲੜਕੀ ਨੇ ਵੀਡੀਓ ‘ਚ ਦੱਸਿਆ ਕਿ ਉਹ ਮਾਸਕ ਪਹਿਨਣ ਕਾਰਨ ਅਗਵਾ ਸਮੇਂ ਆਪਣੇ ਪ੍ਰੇਮੀ ਨੂੰ ਪਛਾਣ ਨਹੀਂ ਸਕੀ।


ਬਾਅਦ ਵਿਚ, ਪੀੜਤਾ ਦੇ ਪਿਤਾ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਉਸ ਦੀ ਧੀ ਨੂੰ ਅਗਵਾ ਕਰਨ ਤੋਂ ਪਹਿਲਾਂ ਉਸ ਦੀ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿਚੋਂ ਇਕ ਉਨ੍ਹਾਂ ਦੇ ਪਿੰਡ ਦਾ ਹੈ।ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਦੋ ਵਿਅਕਤੀਆਂ ਨੂੰ ਫੜਿਆ ਹੈ। ਹਾਲਾਂਕਿ, ਦੁਪਹਿਰ ਤੱਕ ਲੜਕੀ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ਵਿਚ ਉਹ ਬੋਲੀ, ਉਸ ਨੂੰ ਅਗਵਾ ਨਹੀਂ ਕੀਤਾ ਗਿਆ ਅਤੇ ਉਸ ਨੇ ਖੁਦ ਆਪਣੇ 24 ਸਾਲਾ ਬੁਆਏਫ੍ਰੈਂਡ ਨੂੰ ਬੁਲਾਇਆ ਸੀ ਅਤੇ ਉਸ ਨੂੰ ਲਿਜਾਣ ਲਈ ਕਿਹਾ ਸੀ।

ਪੁਲਿਸ ਨੇ ਦੱਸਿਆ ਕਿ ਜੌਨੀ ਅਤੇ ਸ਼ਾਲਿਨੀ ਦਾ ਵਿਆਹ ਇਕ ਸਾਲ ਪਹਿਲਾਂ ਹੋਇਆ ਸੀ। ਸ਼ਾਲਿਨੀ ਉਸ ਸਮੇਂ ਨਾਬਾਲਗ ਸੀ, ਇਸ ਲਈ ਉਸ ਦੇ ਮਾਪਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਜੌਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਜੋੜਾ ਪਿਛਲੇ ਇਕ ਸਾਲ ਤੋਂ ਵੱਖ ਰਹਿ ਰਿਹਾ ਹੈ। ਸ਼ਾਲਿਨੀ ਮੰਗਲਵਾਰ ਨੂੰ 18 ਸਾਲ ਦੀ ਹੋ ਗਈ।