ਅੱਜ ਹਲਕਾ ਮੀਂਹ ਪੈ ਸਕਦਾ ਹੈ, ਅਗਲੇ ਪੰਜ ਦਿਨ ਤੱਕ ਮੌਸਮ ਖੁਸ਼ਕ ਰਹੇਗਾ : ਮੌਸਮ ਵਿਭਾਗ

0
874

ਚੰਡੀਗੜ੍ਹ . ਪੰਜਾਬ ਵਿਚ ਹੁੰਮਸ ਤੇ ਗਰਮੀ ਨੇ ਫਿਰ ਤੋਂ ਕਹਿਰ ਵਰਸਾਉਣਾ ਸ਼ੁਰੂ ਕਰ ਦਿੱਤਾ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਪਏ ਮੀਂਹ ਨੇ ਗਰਮੀ ਤੋਂ ਥੋੜੀ ਰਾਹਤ ਦਿੱਤੀ ਹੈ। ਹਲਕੇ ਮੀਂਹ ਨਾਲ ਮੌਸਮ ਵਿਚ ਕੁਝ ਬਦਲਾਅ ਦਿਖਾਈ ਦਿੱਤਾ ਸੀ। ਤਿੱਖੀ ਧੁੱਪ ਤੋਂ ਬਾਅਦ ਲੋਕਾਂ ਨੂੰ ਸ਼ਾਮ ਵੇਲੇ ਥੋੜੀ ਰਾਹਤ ਜ਼ਰੂਰ ਮਿਲੀ। ਮੌਸਮ ਵਿਭਾਗ ਦੇ ਅਨੁਸਾਰ 2 ਦਿਨ ਬਦਲ ਛਾਏ ਰਹਿਣਗੇ ਤੇ ਇਸ ਤੋਂ ਬਾਅਦ 4 ਦਿਨ ਮੌਸਮ ਖੁਸ਼ਕ ਰਹੇਗਾ। ਵਿਭਾਗ ਦੇ ਮੁਤਾਬਿਕ ਹੁਣ ਹੌਲੀ-ਹੌਲੀ ਬੱਦਲ ਕਮਜੋਰ ਹੋ ਰਹੇ ਹਨ। ਵਿਭਾਗ ਅਨੁਸਾਰ ਆਉਣ ਵਾਲੇ ਪੰਜ ਦਿਨ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਪੰਜਾਬ ਦੇ ਕਈ ਹਿੱਸਿਆ ਵਿਚ ਬਦਲ ਛਾਏ ਰਹਿਣਗੇ। ਮੌਸਮ ਵਿਭਾਗ ਅਨੁਸਾਰ 15 ਸਤੰਬਰ ਤੋਂ ਹਲਕੀ ਬੂੰਦਾਬਾਦੀ ਹੋਣ ਦੀ ਸੰਭਾਵਨਾ ਹੈ।