ਘਰਾਂ ‘ਚ ਖੁੱਲ੍ਹੇ ਬੁਟੀਕ ਸੈਂਟਰਾਂ ‘ਤੇ ਸਰਕਾਰ ਵੱਲੋਂ ਹੋ ਸਕਦੈ ਵੱਡਾ ਐਕਸ਼ਨ ! ਟੈਕਸ ਚੋਰੀ ਦੇ ਲੱਗ ਰਹੇ ਹਨ ਇਲਜ਼ਾਮ

0
700

ਚੰਡੀਗੜ੍ਹ, 24 ਅਕਤੂਬਰ | ਘਰਾਂ ਤੇ ਮੁਹੱਲਿਆਂ ਵਿਚ ਖੁੱਲ੍ਹੇ ਬੁਟੀਕ ਸੈਂਟਰ ਪੰਜਾਬ ਸਰਕਾਰ ਦੀ ਰਡਾਰ ਉਤੇ ਆ ਗਏ ਹਨ। ਸਰਕਾਰ ਨੇ ਕਿਹਾ ਕਿ ਮਹਿੰਗੇ ਕੱਪੜੇ ਵੇਚਣ ‘ਤੇ ਨਹੀਂ ਮਿਲਦੇ ਪੱਕੇ ਬਿੱਲ। ਬੁਟੀਕ ਮਾਲਕਾਂ ‘ਤੇ ਟੈਕਸ ਚੋਰੀ ਦਾ ਇਲਜ਼ਾਮ ਲੱਗਾ ਹੈ। ਘਰਾਂ ਵਿਚ ਖੁੱਲ੍ਹੇ ਬੁਟੀਕ ਸੈਂਟਰਾਂ ਵਿਚ ਲੱਖਾਂ ਦੇ ਸੂਟ ਵਿਕਦੇ ਪਏ ਹਨ। ਵਿੱਤ ਮੰਤਰਾਲੇ ਨੇ ਕਰੀਬ 400 ਬੁਟੀਕ ਸੈਂਟਰਾਂ ਦੀ ਲਿਸਟ ਬਣਾਈ ਹੈ। ਬੁਟੀਕ ਸੈਂਟਰਾਂ ਨੂੰ ਜਲਦ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। GST ਨਹੀਂ ਭਰਨ ਵਾਲੇ ਬੁਟੀਕ ਸੈਂਟਰ ਸੀਲ ਹੋ ਸਕਦੇ ਹਨ।

ਕਰਵਾਚੌਥ ਤੋਂ ਪਹਿਲਾਂ ਸਰਕਾਰ ਦੀ ਰਡਾਰ ਉਤੇ ਬੁਟੀਕ ਸੈਂਟਰ ਹਨ। ਬੁਟੀਕ ਮਾਲਕਾਂ ਨੂੰ ਨੋਟਿਆ ਭੇਜਿਆ ਜਾਵੇਗਾ। ਦੱਸ ਦਈਏ ਕਿ ਇਨ੍ਹਾਂ ਬੁਟੀਕ ‘ਤੇ ਮਹਿੰਗੇ ਕੱਪੜਿਆਂ ਦੇ ਪੱਕੇ ਬਿੱਲ ਨਾ ਦਿਖਾਉਣ ਦੇ ਇਲਜ਼ਾਮ ਲੱਗੇ ਹਨ, ਜਿਸ ਨਾਲ ਸਰਕਾਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਕਿਹਾ ਹੈ ਕਿ ਘਰਾਂ ਵਿਚ ਖੁੱਲ੍ਹੇ ਬੁਟੀਕ ਸੈਂਟਰਾਂ ‘ਤੇ ਲੱਖਾਂ ਦੇ ਸੂਟ ਵਿਕ ਰਹੇ ਹਨ, ਜਿਸ ਦਾ ਪੱਕਾ ਬਿੱਲ ਨਹੀਂ ਦਿੱਤਾ ਜਾਂਦਾ।