ਜਲੰਧਰ ‘ਚ ਐਤਵਾਰ ਨੂੰ ਲੌਕਡਾਊਨ ਨਹੀਂ ਹੈ, ਸਿਰਫ਼ ਇਹ ਪਾਬੰਦੀਆਂ ਰਹਿਣਗੀਆਂ, ਪੜ੍ਹੋ ਪੂਰੀ ਡਿਟੇਲ

0
1719

ਜਲੰਧਰ | ਵਧਦੇ ਕੋਰੋਨਾ ਮਾਮਲਿਆ ਨੂੰ ਵੇਖਦੇ ਹੋਏ ਸੂਬਾ ਸਰਕਾਰ ਨੇ ਪਾਬੰਦੀਆਂ ਵਧਾਦੀਆਂ ਜ਼ਰੂਰ ਹਨ ਪਰ ਵੀਕਐਂਡ ਲੌਕਡਾਊਨ ਨਹੀਂ ਲਗਾਇਆ ਗਿਆ ਹੈ।

ਫਿਲਹਾਲ ਨਾਇਟ ਕਰਫਿਊ ਦਾ ਸਮਾਂ ਰਾਤ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਹੇਗਾ। ਕਰਫਿਊ ‘ਚ ਜ਼ਰੂਰੀ ਸਮਾਨ ਜਿਵੇਂ ਕਿ ਪੈਟਰੋਲ ਪੰਪ, ਮੈਡਕੀਲ ਦੁਕਾਨਾਂ ਖੁੱਲੀਆਂ ਰਹਿਣਗੀਆਂ। ਐਤਵਾਰ ਨੂੰ ਸਾਰੇ ਮਾਲ, ਮਾਰਕੀਟ, ਦੁਕਾਨਾਂ ਤੇ ਰੈਸਟੋਰੈਂਟ ਬੰਦ ਰਹਿਣਗੇ। ਸਿਰਫ਼ ਜ਼ਰੂਰੀ ਸਮਾਨ ਦੀਆਂ ਹੀ ਦੁਕਾਨਾਂ ਖੁਲੀਆਂ ਰਹਿਣਗੀਆਂ। ਵੀਕਲੀ ਮਾਰਕੀਟ ਪੂਰੀ ਤਰ੍ਹਾਂ ਬੰਦ ਰਹੇਗੀ।

ਐਤਵਾਰ ਨੂੰ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ ਆਮ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੇ ਹਨ।

30 ਅਪ੍ਰੈਲ ਤੱਕ ਸਾਰੇ ਬਾਰ, ਸਿਨੇਮਾ, ਜਿਮ, ਸਪਾ, ਸਵੀਮਿੰਗ ਪੁਲ, ਕੋਚਿੰਗ ਸੈਂਟਰ ਤੇ ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਰੇਸਤਰਾਂ ਦੇ ਹੋਟਲ ਆਦਿ ‘ਚ ਸੋਮਵਾਰ ਤੋਂ ਸ਼ਨੀਵਾਰ ਤੱਕ ਹੋਮ ਡਿਲਵਰੀ ਜਾਂ ਟੇਕ ਅਵੇ (ਦੁਕਾਨ ਤੋਂ ਸਮਾਨ ਪੈਕ ਕਰਵਾ ਕੇ ਲਿਜਾ ਸਕਦੇ ਹਨ) ਹੋ ਸਕੇਗੀ।

ਵਿਆਹ ਸਮਾਰੋਹ, ਅੰਤਿਮ ਸੰਸਕਾਰ ਵਿੱਚ ਸਿਰਫ਼ 20 ਲੋਕ ਸ਼ਾਮਿਲ ਹੋ ਸਕਣਗੇ। ਜਿਹੜੇ ਲੋਕ ਕਿਸੇ ਵੀ ਰਾਜਨੀਤਿਕ, ਧਾਰਮਿਕ ਜਾਂ ਸਮਾਜਿਕ ਸਭਾਵਾਂ ਵਿਚੋਂ ਸ਼ਾਮਲ ਹੋ ਕੇ ਆਏ ਹਨ ਉਨ੍ਹਾਂ ਨੂੰ 5 ਦਿਨ ਲਈ ਹੋਮ ਆਈਸੋਲੇਸ਼ਨ ਹੋਣਾ ਪਵੇਗਾ।

ਪਬਲਿਕ ਟਰਾਂਸਪੋਰਟ ਜਿਵੇਂ ਕਿ ਟੈਕਸੀ, ਆਟੋ, ਬੱਸ ਵਿੱਚ 50 ਫੀਸਦੀ ਸਵਾਰੀਆਂ ਸਫ਼ਰ ਕਰ ਸਕਣਗੀਆਂ।

ਸਕੂਲ, ਕਾਲਜ ਨੂੰ 30 ਅਪ੍ਰੈਲ ਤੱਕ ਪਹਿਲਾਂ ਹੀ ਹੁਕਮ ਦਿੱਤੇ ਗਏ ਹਨ। ਇਨ੍ਹਾਂ ਨੂੰ ਖੋਲ੍ਹਣ ਦਾ ਫੈਸਲਾ CM ਦੀ ਅਗਲੀ ਸਮੀਖਿਆ ਬੈਠਕ ਵਿੱਚ ਲਿਆ ਜਾਵੇਗਾ। ਜੋ ਕਿ ਅਪ੍ਰੈਲ ਦੇ ਆਖਰੀ ਹਫਤੇ ਵਿੱਚ ਹੋਵੇਗੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।