ਜਲੰਧਰ ਦੀ ‘ਨੇਕੀ ਦੀ ਦੀਵਾਰ’ ਦਾ ਕੋਈ ਰਖਵਾਲਾ ਨਹੀਂ, ਗਰੀਬਾਂ ਲਈ ਸ਼ੁਰੂ ਹੋਇਆ ਸੀ ਪ੍ਰਾਜੈਕਟ

0
2232

ਜਲੰਧਰ | ਦੋ ਸਾਲ ਪਹਿਲਾਂ ਜਲੰਧਰ ਪ੍ਰਸ਼ਾਸਨ ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰ ‘ਨੇਕੀ ਦੀ ਦੀਵਾਰ’ ਨਾਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ।

ਇਹ ਦੀਵਾਰ ਗਰੀਬ ਲੋਕਾਂ ਦੀ ਮਦਦ ਲਈ ਬਣਾਈ ਗਈ ਸੀ। ਟੀਚਾ ਇਹ ਸੀ ਕਿ ਲੋਕ ਇੱਥੇ ਆਪਣੇ ਪੁਰਾਣੇ ਕੱਪੜੇ ਦੇ ਜਾਇਆ ਕਰਣਗੇ ਅਤੇ ਰੈਡ ਕ੍ਰਾਸ ਸੋਸਾਇਟੀ ਇਨ੍ਹਾਂ ਨੂੰ ਠੀਕ ਕਰਵਾ ਕੇ ਗਰੀਬਾਂ ਨੂੰ ਦੇਵੇਗੀ।

ਹੁਣ ਨੇਕੀ ਦੀ ਇਹ ਦੀਵਾਰ ਬੰਦ ਪਈ ਹੈ। ਨਾ ਜਿਲਾ ਪ੍ਰਸ਼ਾਸਨ ਨੂੰ ਇਸ ਦੀ ਪਰਵਾਹ ਹੈ ਅਤੇ ਨਾ ਹੀ ਰੈਡ ਕ੍ਰਾਸ ਸੁਸਾਇਟੀ ਨੂੰ। ਨੇਕੀ ਦੀ ਦੀਵਾਰ ਦੀ ਖਸਤਾ ਹਾਲਤ ਤੁਸੀਂ ਆਪ ਹੀ ਵੇਖ ਲਓ…