ਜਲੰਧਰ ‘ਚ ਕੋਰੋਨਾ ਦੇ ਹੁਣ ਸਿਰਫ਼ 16 ਮਰੀਜ਼, ਇਨ੍ਹਾਂ 3 ਇਲਾਕਿਆਂ ‘ਚ ਹੀ ਰਹਿਣਗੀਆਂ ਪਾਬੰਦੀਆਂ

0
13206

ਜਲੰਧਰ . ਜ਼ਿਲ੍ਹਾ ਵਾਸੀਆਂ ਲਈ ਰਾਹਤ ਵਾਲੀ ਖ਼ਬਰ ਹੈ। ਜ਼ਿਲ੍ਹੇ ਚ ਕੋਰੋਨਾ ਮਰੀਜਾਂ ਦੀ ਗਿਣਤੀ ਹੁਣ ਸਿਰਫ 16 ਰਹਿ ਗਈ ਹੈ। ਇਸ ਲਈ ਪ੍ਰਸ਼ਾਸਨ ਪਾਬੰਦੀਆਂ ਨੂੰ ਹੋਰ ਘਟਾ ਰਿਹਾ ਹੈ। ਹੁਣ ਪਾਬੰਦੀ ਵਾਲੇ ਇਲਾਕੇ ਨੂੰ ਸਿਰਫ਼ 3 ਕਲੱਸਟਰ ਜ਼ੋਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ।

ਕੋਵਿਡ-19 ਪ੍ਰੋਟੋਕਾਲ ਦੇ ਮੁਤਾਬਿਕ ਇਕ ਖੇਤਰ ਨੂੰ ਕੰਟੇਨਮੈਂਟ ਜ਼ੋਨ ਉਦੋਂ ਐਲਾਨਿਆਂ ਜਾਂਦਾ ਹੈ ਜਦੋਂ ਉੱਥੇ ਮਹਾਂਮਾਰੀ ਫੈਲਦੀ ਹੈ। ਜਦੋਂ ਜਲੰਧਰ ਵਿੱਚ ਕੋਰੋਨਾ ਦੇ ਕੇਸ ਜ਼ਿਆਦਾ ਸਾਹਮਣੇ ਆ ਰਹੇ ਸਨ ਤਾਂ ਸ਼ਹਿਰ ਵਿੱਚ 50 ਤੋਂ ਵੱਧ ਖੇਤਰਾਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਸੀ। ਜਦੋਂ ਕਿਸੇ ਜਿਲ੍ਹੇ ਵਿਚ ਘੱਟੋ-ਘੱਟ ਦੋ ਕੇਸ ਜਾਂ ਵੱਧ ਤੋਂ ਵੱਧ 14 ਕੇਸ ਹੋਣ ਤਾਂ ਉਸ ਖੇਤਰ ਨੂੰ ਕਲੱਸਟਰ ਜ਼ੋਨ ਕਿਹਾ ਜਾਂਦਾ ਹੈ। ਹੁਣ ਸਿਵਲ ਹਸਪਤਾਲ ਵਿੱਚ 16 ਕੇਸ ਬਚੇ ਹਨ ਤਾਂ ਸ਼ਹਿਰ ਦੇ ਤਿੰਨ ਖੇਤਰਾਂ ਨੂੰ ਕਲੱਸਟਰ ਜੋਨ ਬਣਾਇਆ ਗਿਆ ਹੈ।

ਹੁਣ ਸਿਰਫ ਇਨ੍ਹਾ ਇਲਾਕਿਆਂ ‘ਚ ਪਾਬੰਦੀਆਂ

  • ਇੰਡਸਟਰੀਅਲ ਏਰੀਆ ਮਕਾਨ ਨੰ : 218 ਤੋਂ ਲੱਕੀ ਜਨਰਲ ਸਟੋਰ
  • ਲਾਜਪਤ ਨਗਰ ਮਕਾਨ ਨੰਬਰ 150 ਸਾਹਮਣੇ ਰੈਡ ਕਰਾਸ ਭਵਨ ਤੋਂ ਮਕਾਨ ਨੰ : 127 ਨਕੋਦਰ ਰੋਡ
  • ਜਵਾਹਰ ਨਗਰ ਗਲੀ ਨੰ : 2 ਦੇ ਨਾਲ ਲਗਦਾ ਹੈਡਕੁਆਰਟਰ ਮਕਾਨ ਨੰ : 315 ਤੋਂ ਦਾਸ ਆਈ ਹਸਪਤਾਲ

ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਕਲੱਸਟਰ ਜ਼ੋਨਾਂ ਵਿੱਚ ਪੂਰੀ ਸਖ਼ਤੀ ਹੋਵੇਗੀ। ਸਿਵਲ ਹਸਪਤਾਲ ਵਿਚੋਂ ਹੁਣ ਤੱਕ 206 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ ਤੇ ਹੁਣ 16 ਮਰੀਜ਼ ਹੀ ਸਿਵਲ ਹਸਪਤਾਲ ਵਿਖੇ ਦਾਖਲ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

(Note : ਜਲੰਧਰ ਦੀ ਹਰ ਖਬਰ ਮੰਗਵਾਓ ਸਿੱਧਾ ਆਪਣੇ ਵੱਟਸਐਪ ਚ, 96467-33001 ਨੂੰ ਸੇਵ ਕਰਕੇ ਵੱਟਸਐਪ ਤੇ news updates ਮੈਸੇਜ ਭੇਜੋ।)