ਕੰਮ ਤੋਂ ਘਰ ਜਾ ਰਹੇ ਨੌਜਵਾਨ ਨੂੰ SUV ਨੇ ਮਾਰੀ ਟੱਕਰ, ਨੌਜਵਾਨਾਂ ਨੇ ਗੱਡੀ ਨਾਲ ਪਿੱਛਾ ਕੀਤਾ ਤਾਂ ਉਨ੍ਹਾਂ ਨੂੰ ਵੀ ਕੀਤਾ ਗੰਭੀਰ ਜ਼ਖਮੀ

0
946

ਤਰਨਤਾਰਨ (ਬਲਜੀਤ ਸਿੰਘ) | ਟੱਕਰ ਮਾਰਨ ਵਾਲੀ ਐਕਸ ਯੂ ਵੀ ਕਾਰ ਦੇ ਮਗਰ ਪਿੰਡ ਕਿਰਤੋਵਾਲ ਕੁਝ ਨੌਜਵਾਨਾਂ ਨੇ ਸਵਿਫਟ ਕਾਰ ਮਗਰ ਲਾਈ ਪਰ ਐਕਸ ਯੂ ਵੀ ਕਾਰ ਨੇ ਸਵਿਫਟ ਕਾਰ ਨੂੰ ਵੀ ਟੱਕਰ ਮਾਰੀ ਜਿਸ ਕਾਰਨ ਸ਼ਿਫਟ ਕਾਰ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ

ਪਿੰਡ ਕਿਰਤੋਵਾਲ ਵਿਖੇ ਮਿਹਨਤ ਮਜ਼ਦੂਰੀ ਕਰਕੇ ਘਰ ਨੂੰ ਜਾ ਰਹੇ ਨੌਜਵਾਨ ਕਰਮਜੀਤ ਸਿੰਘ ਨੂੰ ਤੇਜ਼ ਰਫਤਾਰ ਗੱਡੀ ਨੇ ਟੱਕਰ ਮਾਰ ਦਿੱਤੀ। ਟੱਕਰ ਨਾਲ ਉਹ ਖੇਤਾਂ ਵਿੱਚ ਜਾ ਡਿੱਗਾ ਜਿੱਥੇ ਉਸ ਦੀ ਮੌਤ ਹੋ ਗਈ।

ਐਕਸਯੂਵੀ ਸਵਾਰ ਨੇ ਟੱਕਰ ਮਾਰਨ ਤੋਂ ਬਾਅਦ ਗੱਡੀ ਭਜਾ ਲਈ। ਪਿੰਡ ਦੇ ਕੁਝ ਮੁੰਡਿਆਂ ਨੇ ਸਵਿਫਟ ਕਾਰ ਨਾਲ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੁੰਡਿਆਂ ਦੀ ਕਾਰ ਨੂੰ ਵੀ ਟੱਕਰ ਮਾਰ ਦਿੱਤੀ। ਸਵਿਫਟ ਕਾਰ ਖੇਤਾਂ ਵਿੱਚ ਇੱਕ ਖੰਭੇ ਨਾਲ ਜਾ ਟਕਰਾਈ ਜਿਸ ਕਾਰਨ ਮਹਿੰਗਾ ਸਿੰਘ ਤੇ ਜਤਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ।

ਇਲਾਕੇ ਦੇ ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਦੋਹਾਂ ਨੂੰ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ।

ਮ੍ਰਿਤਕ ਨੌਜਵਾਨ ਦੀ ਪਤਨੀ ਪਤਨੀ ਸੁਖਬੀਰ ਕੌਰ ਤੇ ਸਹੁਰਾ ਪਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਪੁਲਿਸ ਜਲਦ ਤੋਂ ਜਲਦ ਅਰੋਪੀ ਨੂੰ ਫੜ੍ਹ ਕੇ ਇਨਸਾਫ ਦੇਵੇ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਪਲਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਅਰੋਪੀ ਨੂੰ ਫੜ੍ਹਨ ਲਈ ਜੱਦੋਜਹਿਦ ਕਰ ਰਹੀ ਹੈ।