ਦਿੱਲੀ ਤੋਂ ਲਾਪਤਾ ਹੋਇਆ ਨੌਜਵਾਨ ਅੰਮ੍ਰਿਤਸਰ ਤੋਂ ਵੀ ਹੋਇਆ ਗਾਇਬ, ਪੂਰਾ ਪੀੜਤ ਪਰਿਵਾਰ ਗੁਰੂ ਨਗਰੀ ਪੁੱਜਾ

0
1224

ਅੰਮ੍ਰਿਤਸਰ| ਪਟਨਾ ਦੇ ਰਹਿਣ ਵਾਲੇ ਇਕ ਪਰਿਵਾਰ ਦਾ ਬੱਚਾ ਅੰਮ੍ਰਿਤਸਰ ‘ਚ ਲਾਪਤਾ ਹੋ ਗਿਆ ਹੈ। ਲਾਪਤਾ ਨੌਜਵਾਨ ਪਟਨਾ ਦਾ ਰਹਿਣ ਵਾਲਾ ਹੈ। ਇਸ ਮੌਕੇ ਲੜਕੇ ਦੇ ਪੀੜਤ ਪਰਿਵਾਰ ਨੇ ਮੀਡੀਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਉਨ੍ਹਾਂ ਦਾ ਲੜਕਾ ਜਿਸਦਾ ਨਾਂ ਆਸ਼ੀਸ਼ ਹੈ, ਉਹ ਦਿੱਲੀ ਵਿਚ ਅਪਣੇ ਮਾਮਾ ਦੇ ਘਰ ਰੱਖੜੀ ਬੰਨ੍ਹਵਾਉਣ ਲਈ ਦਿੱਲੀ ਆਇਆ ਸੀ।

ਦਿੱਲੀ ਤੋਂ ਇਹ ਨੌਜਵਾਨ ਲਾਪਤਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 2 ਸਤੰਬਰ ਨੂੰ ਲਾਪਤਾ ਹੋ ਗਿਆ ਜਿਸਦੀ ਦਿੱਲੀ ਵਿਚ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਬਾਅਦ ਵਿਚ ਪਤਾ ਲੱਗਾ ਕਿ ਇਹ ਟ੍ਰੇਨ ਵਿਚ ਬੈਠ ਕੇ ਅੰਮ੍ਰਿਤਸਰ ਆ ਗਿਆ।

ਪਰਿਵਾਰ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮਿਲ਼ਿਆ। ਦੋ ਦਿਨਾਂ ਤੋਂ ਲਾਪਤਾ ਨੌਜਵਾਨ ਆਸ਼ੀਸ਼ ਦੇ ਪਰਿਵਾਰ ਵਾਲਿਆਂ ਨੂੰ ਫੋਨ ਆਇਆ ਕਿ ਉਹ ਅੰਮ੍ਰਿਤਸਰ ‘ਚ ਹੈ। ਪਰਿਵਾਰ ‘ਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹ ਆਸ਼ੀਸ਼ ਨੂੰ ਲੈਣ ਅੰਮ੍ਰਿਤਸਰ ਪਹੁੰਚੇ ਪਰ ਅੰਮ੍ਰਿਤਸਰ ਤੋਂ ਵੀ ਆਸ਼ੀਸ਼ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ ਗਈ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਿਸ ਨੰਬਰ ਤੋਂ ਆਸ਼ੀਸ਼ ਦੇ ਪਰਿਵਾਰ ਨੂੰ ਕਾਲ ਆਈ ਸੀ, ਉਸੇ ਫ਼ੋਨ ਨੰਬਰ ਦੇ ਨੌਜਵਾਨ ਦਾ ਕਹਿਣਾ ਹੈ ਕਿ ਆਸ਼ੀਸ਼ ਉਨ੍ਹਾਂ ਕੋਲ ਕੰਮ ਕਰਦਾ ਸੀ ਅਤੇ ਅੱਜ ਉਹ ਅਚਾਨਕ ਗਾਇਬ ਹੋ ਗਿਆ। ਉਨ੍ਹਾਂ ਦੱਸਿਆ ਕਿ ਉਹ ਸਾਡੇ ਕੋਲ਼ ਆਇਆ ਸੀ ਤੇ ਉਸ ਨੇ ਕਿਹਾ ਕਿ ਉਹ ਸ਼ਿਮਲਾ ਦਾ ਰਹਿਣ ਵਾਲਾ ਹੈ ਤੇ ਹੜ੍ਹ ਵਿਚ ਉਸਦਾ ਸਾਰਾ ਪਰਿਵਾਰ ਖ਼ਤਮ ਹੋ ਗਿਆ ਹੈ, ਜਿਸਦੇ ਚਲਦੇ ਉਹ ਇਕੱਲਾ ਰਹਿ ਗਿਆ ਹੈ ਤੇ ਰੋਟੀ ਰੋਜ਼ੀ ਦੀ ਤਲਾਸ਼ ਵਿੱਚ ਕੰਮ ਲੱਭ ਰਿਹਾ ਹੈ ਤੇ ਫ਼ੋਨ ਨੰਬਰ ਦੇ ਮਾਲਕ ਦਾ ਨਾਂ ਗੋਵਿੰਦ ਹੈ।

ਉਨ੍ਹਾਂ ਪੀੜਤ ਦੇ ਹਾਲਾਤ ਵੇਖ਼ ਕੇ ਉਸਨੂੰ ਆਪਣੀ ਫੈਕਟਰੀ ਵਿਚ ਰੱਖ ਲਿਆ ਤੇ ਉਸ ਲੜਕੇ ਨੇ ਸਾਡੀ ਫੈਕਟਰੀ ਦੇ ਕਿਸੇ ਮੁਲਾਜਮ ਦੇ ਫੋਨ ਤੋਂ ਆਪਣੇ ਘਰ ਫ਼ੋਨ ਕੀਤਾ ਤੇ ਇਸਦੇ ਘਰ ਵਾਲਿਆਂ ਦੇ ਉਸ ਮੁਲਾਜ਼ਮ ਦੇ ਫੋਨ ‘ਤੇ ਫ਼ੋਨ ਆਉਣ ਲੱਗ ਪਏ। ਜਦੋਂ ਉਸ ਨੂੰ ਅਸੀਂ ਪੁੱਛਿਆ ਕਿ ਇਹ ਕੌਣ ਲੋਕ ਹਨ ਤੇ ਉਸਨੇ ਕਿਹਾ ਕਿ ਪਿੰਡ ਵਾਲ਼ੇ ਹਨ। ਅਸੀਂ ਉਸ ਨੂੰ ਕਿਹਾ ਕਿ ਉਹ ਤੈਨੂੰ ਕੱਲ ਲੈਂਣ ਲਈ ਆ ਰਹੇ ਹਾਂ ਤੇ ਉਸਨੇ ਕਿਹਾ ਮੈਂ ਨਹੀ ਜਾਣਾ ਚਾਹੁੰਦਾ। ਸਵੇਰੇ ਇਹ ਨਹਾ ਧੋ ਕੇ ਪਤਾ ਨਹੀਂ ਕਦੋਂ ਗਾਇਬ ਹੋ ਗਿਆ।

ਥਾਣਾ ਮੋਹਕਮਪੁਰਾ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਦਿੱਲੀ ਤੋਂ ਇੱਕ ਪਰਿਵਾਰ ਆਇਆ ਹੈ। ਉਨ੍ਹਾਂ ਦਾ ਆਸ਼ੀਸ਼ ਨਾਂ ਦਾ ਬੱਚਾ ਗੁੰਮ ਹੋਇਆ ਹੈ। ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਅੰਮ੍ਰਿਤਸਰ ਹੈ, ਉਹ ਬੱਚੇ ਨੂੰ ਇੱਥੇ ਲੈਣ ਲਈ ਆਏ ਹਨ ਤੇ ਉਹ ਬੱਚਾ ਇੱਥੋਂ ਵੀ ਲਾਪਤਾ ਹੋ ਗਿਆ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਪਰਿਵਾਰ ਨੇ ਬੱਚੇ ਦੀ ਰਿਪੋਰਟ ਦਿੱਲੀ ਪੁਲਿਸ ਨੂੰ ਦਰਜ ਕਰਵਾਈ ਹੋਈ ਹੈ।