ਬਠਿੰਡਾ/ਭਗਤਾ ਭਾਈ ਕਾ, 10 ਨਵੰਬਰ | ਬਠਿੰਡਾ ‘ਚ ਅੰਨ੍ਹੇਵਾਹ ਫਾਇਰਿੰਗ ਕਰਨ ਵਾਲੇ ਨੌਜਵਾਨ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ ਚਾਚੇ-ਤਾਏ ਦੇ ਪਰਿਵਾਰਾਂ ‘ਚ ਹੋਏ ਤਕਰਾਰ ਮਗਰੋਂ ਤਾਬੜਤੋੜ 36 ਗੋਲੀਆਂ ਚੱਲੀਆਂ। ਇਸ ਦੌਰਾਨ 1 ਨੌਜਵਾਨ ਦੀ ਮੌਤ ਹੋ ਗਈ। ਪਿੰਡ ਕੋਠਾ ਗੁਰੂ ਵਿਚ ਸਵੇਰੇ ਤੋਂ ਇਕ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ, ਜਿਸ ਵਿਚ 2 ਵਿਅਕਤੀ ਜ਼ਖਮੀ ਹੋ ਗਏ। ਫਾਇਰਿੰਗ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਗੁਰਸ਼ਾਂਤ ਸਿੰਘ ਆਪਣੇ ਪਿਤਾ ਦੀ ਬਰਸੀ ਮਨਾਉਣ ਲਈ ਆਪਣੇ ਪਿੰਡ ਵਿਚਲੇ ਘਰ ਵਿਚ ਆਇਆ ਸੀ।

ਇਸ ਦੌਰਾਨ ਹੀ ਸਵਰਨਜੀਤ ਸਿੰਘ ਨੇ ਰੰਜਿਸ਼ਨ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਗੁਰਸ਼ਾਂਤ ਸਿੰਘ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ। ਉਕਤ ਵਿਅਕਤੀ ਆਪਣੇ ਚੁਬਾਰੇ ‘ਤੇ ਚੜ੍ਹ ਗਿਆ ਤੇ ਉਥੋਂ ਲਗਾਤਾਰ ਫਾਇਰਿੰਗ ਕੀਤੀ। ਇਕ ਜ਼ਖ਼ਮੀ ਘਰ ਵਿਚ ਡਿੱਗ ਗਿਆ। ਜਦੋਂ ਲੋਕ ਨੇੜੇ ਗਏ ਤਾਂ ਉਕਤ ਵਿਅਕਤੀ ਨੇ ਚੁਬਾਰੇ ਤੋਂ ਮੁੜ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ ‘ਚ ਪਿੰਡ ਵਾਸੀ ਅਤੇ ਕਲੱਬ ਮੈਂਬਰ ਉੱਥੇ ਇਕੱਠੇ ਹੋ ਗਏ। ਵਿਅਕਤੀ ਵਲੋਂ ਖੁਦ ਨੂੰ ਮਾਰੀ ਗੋਲੀ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 2 ਹੋ ਗਈ ਹੈ।




































