ਚੰਡੀਗੜ੍ਹ ਦੇ ਨੌਜਵਾਨ ਦੀ ਕੈਨੇਡਾ ‘ਚ ਮੌਤ, 1 ਮਹੀਨੇ ਤੋਂ ਸੀ ਲਾਪਤਾ

0
799

ਕੈਨੇਡਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਰੈਂਪਟਨ ਵਿਚ ਇਕ ਅੰਤਰਰਾਸ਼ਟਰੀ ਵਿਦਿਆਰਥੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ 23 ਸਾਲ ਦੇ ਪਾਰਸ ਜੋਸ਼ੀ ਵਜੋਂ ਹੋਈ ਹੈ। ਉਹ 23 ਫਰਵਰੀ ਤੋਂ ਲਾਪਤਾ ਸੀ ਅਤੇ ਪੁਲਿਸ ਨੂੰ 19 ਮਾਰਚ, 2023 ਨੂੰ ਉਸਦੀ ਲਾਸ਼ ਮਿਲੀ।

ਪਾਰਸ ਦੇ ਚਚੇਰੇ ਭਰਾ ਰਜਤ ਨੇ ਦੱਸਿਆ ਕਿ ਪਾਰਸ ਬਰੈਂਪਟਨ ਵਿਚ ਵਿਦਿਆਰਥੀ ਸੀ। ਚੰਡੀਗੜ੍ਹ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਪਿਤਾ ਜ਼ਿਲੇ ਵਿਚ ਇਕ ਸਬ-ਡਵੀਜ਼ਨ ਅਫਸਰ ਹਨ। ਸੋਮਵਾਰ ਸਵੇਰੇ ਪਾਰਸ ਦੀ ਮੌਤ ਬਾਰੇ ਸੂਚਿਤ ਕੀਤਾ ਗਿਆ। ਰਜਤ ਨੇ ਅੱਗੇ ਦੱਸਿਆ ਕਿ ਪਾਰਸ ਕਦੇ ਵੀ ਕਿਸੇ ਝਗੜੇ ਵਿਚ ਸ਼ਾਮਲ ਨਹੀਂ ਸੀ। ਫਿਲਹਾਲ ਪਾਰਸ ਦੇ ਮੌਤ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।