ਚੋਰੀ ਦੇ ਮਾਮਲੇ ‘ਚ ਗ੍ਰਿਫਤਾਰ ਨੌਜਵਾਨ ਦੀ ਸਿਵਲ ਹਸਪਤਾਲ ‘ਚ ਮੌਤ, ਪਰਿਵਾਰ ਦਾ ਆਰੋਪ ਪੁਲਿਸ ਨੇ ਅਣਮਨੁੱਖੀ ਤਸ਼ੱਦਦ ਢਾਹਿਆ

0
878

ਕਪੂਰਥਲਾ/ਜਲੰਧਰ| ਪੰਜਾਬ ‘ਚ ਮਾਵਾਂ ਦੇ ਨੌਜਵਾਨ ਪੁੱਤਾਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਇਸ ਵਾਰ ਕਪੂਰਥਲਾ ਦੇ ਸਿਵਲ ਹਸਪਤਾਲ ਦੀ ਦਰਦਨਾਕ ਕਹਾਣੀ ਹੈ, ਜਿਸ ‘ਚ ਇਕ ਨੌਜਵਾਨ ਗੌਰਵਪ੍ਰੀਤ ਜੋ ਕਦੇ ਨਸ਼ੇ ਦਾ ਆਦੀ ਸੀ, ਨੂੰ ਚੋਰੀ ਦੇ ਮਾਮਲੇ ‘ਚ ਕਪੂਰਥਲਾ ਜੇਲ ‘ਚ ਲਿਆਂਦਾ ਗਿਆ। ਇਸ ਸਬੰਧੀ ਥਾਣਾ ਜਮਸ਼ੇਦਪੁਰ, ਜਲੰਧਰ ‘ਚ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਨੌਜਵਾਨ ਦੇ ਪਿਤਾ ਜਗਜੀਤ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਬਾਅਦ ‘ਚ ਪੁਲਿਸ ਨੇ ਦੋ ਦਿਨ ਦੇ ਰਿਮਾਂਡ ‘ਤੇ ਲੈ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਅੰਦਰੂਨੀ ਅੰਗ ‘ਚ ਡੰਡੇ ਦਿੱਤੇ, ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਕੋਲੋਂ ਸਿੱਧਾ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ ਸੀ। ਉਸ ਨੂੰ ਜੇਲ ਪੁਲਸ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਈ ਸੀ। ਪੁਲਸ ਵਾਲੇ ਉਸ ਨੂੰ ਹਥਕੜੀਆਂ ਲਾਹ ਕੇ ਸਟਰੈਚਰ ‘ਤੇ ਪਾ ਰਹੇ ਸਨ ਤਾਂ ਉਸ ਦੀ ਮੌਤ ਹੋ ਗਈ। ਉਸ ਦੇ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਜਮਸ਼ੇਦਪੁਰ ਥਾਣੇ ਦੇ ਮੁਖੀ ਨੂੰ ਲਗਾਤਾਰ ਭਲਾ ਕਰ ਰਿਹਾ ਸੀ। ਪਿਤਾ ਦਾ ਦੋਸ਼ ਹੈ ਕਿ ਪੁਲਸ ਦੀ ਕੁੱਟਮਾਰ ਕਾਰਨ ਉਸ ਦੇ 21 ਸਾਲਾ ਮੁੰਡੇ ਦੀ ਮੌਤ ਹੋਈ।