ਪਠਾਨ ਮੂਵੀ ਦੇਖਣ ਗਏ ਨੌਜਵਾਨ ਨੇ ਚਾੜ੍ਹਿਆ ਚੰਨ : ਦੀਪਿਕਾ ਦੀਆਂ ਅਦਾਵਾਂ ਦੇਖ ਕੇ ਸਿਰਫਿਰੇ ਨੇ ਨਾਲ ਬੈਠੀ ਮਹਿਲਾ ਨਾਲ ਕਰ’ਤਾ ਕਾਰਾ

0
360

ਝਾਰਖੰਡ। ਝਾਰਖੰਡ ਦੇ ਹਰੀਹਰਗੰਜ ਜ਼ਿਲ੍ਹੇ ਵਿਚ ਇਕ ਨਵਾਂ ਮਾਮਲਾ ਹੀ ਸਾਹਮਣਾ ਆਇਆ ਹੈ। ਜਿਥੇ ਪੂਰੇ ਦੇਸ਼ ਵਿਚ ਹੀ ਸ਼ਾਹਰੁਖ ਖਾਨ ਦੀ ਮੂਵੀ ਪਠਾਨ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ, ਉਥੇ ਹੀ ਸਥਾਨਕ ਇਲਾਕੇ ਵਿਚ ਇਕ ਸਿਰਫਰੇ ਨੌਜਵਾਨ ਨੇ ਪਠਾਨ ਫਿਲਮ ਦੇਖਦੇ ਸਮੇਂ ਸਿਨੇਮਾ ਹਾਲ ਵਿਚ ਹੀ ਅਜਿਹੀ ਹਰਕਤ ਕੀਤੀ ਕਿ ਮੌਕੇ ਉਤੇ ਪੁਲਿਸ ਨੂੰ ਬੁਲਾਉਣਾ ਪਿਆ। ਇਸ ਦੌਰਾਨ ਖੂਬ ਹੰਗਾਮਾ ਹੋਇਆ ਤੇ ਫਿਲਮ ਦੇਖਣ ਵਾਲਿਆਂ ਦਾ ਸਾਰਾ ਮਜ਼ਾ ਕਿਰਕਿਰਾ ਹੋ ਗਿਆ।

ਅਸਲ ਵਿਚ ਸ਼ਹਿਰ ਦੇ ਇਕ ਸਿਨੇਮਾ ਹਾਲ ਵਿਚ ਪਠਾਨ ਮੂਵੀ ਦਾ ਸ਼ੋਅ ਦੁਪਹਿਰ ਦੇ ਸਮੇਂ ਸੀ। ਇਸ ਮੌਕੇ ਸ਼ੁਭਮ ਨਾਂ ਦਾ ਇਕ ਨੌਜਵਾਨ ਵੀ ਫਿਲਮ ਦੇਖ ਰਿਹਾ ਸੀ। ਜਦੋਂ ਦੀਪਿਕਾ ਪਾਦੂਕੋਣ ਦਾ ਗਾਣਾ ‘ਬੇਸ਼ਰਮ ਰੰਗ’ ਸ਼ੁਰੂ ਹੋਇਆ ਤਾਂ ਸ਼ੁਭਮ ਥੋੜ੍ਹਾ ਬਹਿਕ ਗਿਆ ਤੇ ਉਹ ਦੀਪਿਕਾ ਦੀ ਅਦਾਵਾਂ ਦੇਖ ਕੇ ਜ਼ੋਰ-ਜ਼ੋਰ ਨਾਲ ਨੱਚਣ ਲੱਗਾ ਤੇ ਇਸ ਦੌਰਾਨ ਉਸਨੇ ਆਪਣੇ ਨੇੜੇ ਹੀ ਬੈਠੀ ਇਕ 52 ਸਾਲਾ ਖੂਬਸੂਰਤ ਮਹਿਲਾ ਨੂੰ ਚੁੰਮਣ ਦੀ ਵੀ ਕੋਸ਼ਿਸ਼ ਕੀਤੀ ਤੇ ਉਸਦੀ ਬਾਂਹ ਫੜ ਲਈ। ਇਸ ਦੌਰਾਨ ਮਹਿਲਾ ਦੇ ਘਰ ਵਾਲੇ ਨੇ ਉਸਨੂੰ ਰੋਕਿਆ ਤਾਂ ਉਥੇ ਝਗੜਾ ਸ਼ੁਰੂ ਹੋ ਗਿਆ।
ਫਿਰ ਪੁਲਿਸ ਉਸ ਨੌਜਵਾਨ ਨੂੰ ਥਾਣੇ ਲੈ ਗਈ ਤੇ ਉਥੇ ਜਾ ਕੇ ਉਕਤ ਨੌਜਵਾਨ ਨੇ ਮਹਿਲਾ ਤੋਂ ਮਾਫੀ ਮੰਗ ਕੇ ਆਪਣੀ ਜਾਨ ਛੁਡਵਾਈ।