ਹਰਿਆਣਾ | ਪਾਣੀਪਤ ਵਿਚ 28 ਸਾਲ ਦੇ ਨੌਜਵਾਨ ਨੇ ਜਾਨ ਦੇ ਦਿੱਤੀ। ਨੌਜਵਾਨ 5 ਸਾਲ ਬਾਅਦ ਕੈਨੇਡਾ ਤੋਂ ਪਰਤਿਆ ਸੀ। ਫਿਲਹਾਲ ਨੌਜਵਾਨ ਵੱਲੋਂ ਇਹ ਕਿਉਂ ਕੀਤਾ ਪਤਾ ਨਹੀਂ ਲੱਗਾ।
ਜਾਣਕਾਰੀ ਅਨੁਸਾਰ ਪ੍ਰਕਾਸ਼ ਪਿਛਲੇ 5 ਸਾਲਾਂ ਤੋਂ ਕੈਨੇਡਾ ‘ਚ ਕੰਮ ਕਰ ਰਿਹਾ ਸੀ ਅਤੇ ਇਕ ਮਹੀਨਾ ਪਹਿਲਾਂ ਹੀ ਆਪਣੇ ਵਿਆਹ ਦੇ ਰਿਸ਼ਤੇ ਲਈ ਦਿੱਲੀ ਆਇਆ ਸੀ। ਵਿਆਹ ਲਗਭਗ ਤੈਅ ਹੋ ਗਿਆ ਸੀ ਅਤੇ ਕਰੀਬ ਮਹੀਨੇ ਬਾਅਦ ਵਿਆਹ ਹੋਣਾ ਸੀ। ਬੀਤੀ ਰਾਤ ਘਰੋਂ ਨਿਕਲਿਆ ਅਤੇ ਫਿਰ ਘਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਵੱਲੋਂ ਕਾਫੀ ਭਾਲ ਕੀਤੀ ਗਈ। ਉਨ੍ਹਾਂ ਨੂੰ ਪ੍ਰਕਾਸ਼ ਦੀ ਲਾਸ਼ ਮਿਲੀ। ਪ੍ਰਕਾਸ਼ ਆਪਣੇ ਮਾਮੇ ਦੇ ਘਰ ਆਇਆ ਹੋਇਆ ਸੀ। ਪ੍ਰਕਾਸ਼ ਮੂਲ ਰੂਪ ਵਿਚ ਨੇਪਾਲ ਦਾ ਰਹਿਣ ਵਾਲਾ ਹੈ।