ਯੂਪੀ ‘ਚ ਇਕ ਸਿੱਖ ਨੌਜਵਾਨ ਦੀ ਦਸਤਾਰ ਦੀ ਬੇਅਦਬੀ ਤੋਂ ਉਸਨੂੰ ਬੇਰਹਿਮੀ ਨਾਲ ਕੁੱਟਿਆ

0
391

ਨਰਿੰਦਰ ਕੁਮਾਰ | ਜਲੰਧਰ

ਯੂਪੀ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਸਿੱਖ ਅੰਮ੍ਰਿਤਧਾਰੀ ਨੌਜਵਾਨ ਨੂੰ ਪਹਿਲਾਂ ਤਾਂ ਉਸ ਦੀ ਦਸਤਾਰ ਨੂੰ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਫੇਰ ਉਸ ਦੇ ਕਕਾਰਾਂ ਦੀ ਬੇਅਦਬੀ ਕਰ ਉਸ ਨੂੰ ਭਜਾ-ਭਜਾ ਕੇ ਭੀੜ ਵੱਲੋਂ ਕੁੱਟਿਆ ਗਿਆ ਇਸ ਘਟਨਾ ਪਿੱਛੇ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਹੈ ਪਰ ਮੌਕੇ ਤੇ ਪੁਲਿਸ ਨੂੰ ਮੌਜੂਦ ਦੇਖਿਆ ਜਾ ਸਕਦਾ ਹੈ ਜਿਸ ਨੇ ਸਿੱਖ ਨੌਜਵਾਨ ਨੂੰ ਕੁੱਟ ਰਹੀ ਭੀੜ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਭੀੜ ਵੱਲੋਂ ਭਜਾ-ਭਜਾ ਕੇ ਸਿੱਖ ਯੁਵਕ ਨੂੰ ਕੁੱਟਦੇ ਉਸ ਦੀ ਵੀਡੀਓ ਬਣਾਉਂਦੇ ਦੇਖਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਮੌਕੇ ਤੇ ਹੀ ਇੱਕ ਸਿੱਖ ਨੌਜਵਾਨ ਵੱਲੋਂ ਆ ਕੇ ਉਸ ਪੀੜਤ ਸਿੱਖ ਵਿਅਕਤੀ ਦੀ ਦਸਤਾਰ ਨੂੰ ਬੜੇ ਅਦਬ ਨਾਲ ਦੋਨਾਂ ਹੱਥਾਂ ਨਾਲ ਚੁੱਕਿਆ ਅਤੇ ਕਕਾਰਾਂ ਨੂੰ ਵੀ ਬਚਾਇਆ ਗਿਆ।

ਇਸ ਘਟਨਾ ਕਾਰਨ ਪੰਜਾਬ ਦੇ ਸਿੱਖਾਂ ਦੇ ਵਿੱਚ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੇ ਵਿਚ ਬੜਾ ਰੋਸ ਹੈ ਅਤੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।ਇਸ ਘਟਨਾ ਦੀ ਵੀਡੀਓ ਨੂੰ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਫੇਸਬੁੱਕ ਪੇਜ਼ ਤੇ ਵੀ ਸ਼ੇਅਰ ਕੀਤਾ ਹੈ ਅਤੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੂੰ ਇਨਸਾਫ਼ ਦੀ ਪੁਕਾਰ ਕੀਤੀ ਹੈ।