ਨੌਜਵਾਨ ਨੇ ਹਰਿਆਣਾ ਸਿਵਲ ਸੇਵਾਵਾਂ ‘ਚ ਕੀਤਾ ਟਾਪ, ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ

0
924

ਚੰਡੀਗੜ੍ਹ | ਮੁਹਾਲੀ ਦੇ ਪਿੰਡ ਜੈਅੰਤੀ ਜਾ ਮਾਜਰੀ ਦੇ ਦੇਸਰਾਜ ਚੌਧਰੀ ਪੁੱਤਰ ਕਮਲ ਚੌਧਰੀ ਨੇ ਹਰਿਆਣਾ ਸਿਵਲ ਸੇਵਾਵਾਂ ਵਿਚ ਟਾਪ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਕਾਰਨ ਪੂਰੇ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ। ਉਸ ਨੇ ਤਾਮਿਲਨਾਡੂ ਤੋਂ ਬੀ.ਟੈੱਕ ਦੀ ਪੜ੍ਹਾਈ ਕੀਤੀ ਹੈ। ਉਸ ਨੇ ਪੂਰੇ ਹਰਿਆਣੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।

ਜਾਣਕਾਰੀ ਅਨੁਸਾਰ ਦੇਸਰਾਜ ਚੌਧਰੀ ਹਰਿਆਣਾ ਟਰਾਂਸਪੋਰਟ ਵਿਭਾਗ ਵਿਚ ਸਹਾਇਕ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਦੇ ਤਿੰਨ ਬੱਚੇ ਹਨ। ਉਨ੍ਹਾਂ ਦੀ ਵੱਡੀ ਧੀ ਕਾਮਿਨੀ ਨੇ ਵੀ ਹਰਿਆਣਾ ਜਿਊਡੀਸ਼ੀਅਲ ਸਰਵਿਸ ਦੀ ਪ੍ਰੀਖਿਆ ਪਾਸ ਕੀਤੀ ਸੀ ਪਰ ਉਸ ਨੂੰ ਇੰਟਰਵਿਊ ਵਿਚ ਸਫ਼ਲਤਾ ਨਹੀਂ ਮਿਲੀ। 


ਕਮਲ ਦੇ ਪਿਤਾ ਨੇ ਦੱਸਿਆ ਕਿ ਪਿੰਡ ਦੇ ਲੋਕ ਉਨ੍ਹਾਂ ਦੇ ਘਰ ਵਧਾਈ ਦੇਣ ਲਈ ਆ ਰਹੇ ਹਨ। ਬੇਟੇ ਦੀ ਕਾਮਯਾਬੀ ਵਿਚ ਪਿੰਡ ਦੇ ਸਮੂਹ ਲੋਕਾਂ ਅਤੇ ਉਸਦੇ ਅਧਿਆਪਕਾਂ ਦਾ ਪੂਰਾ ਸਹਿਯੋਗ ਰਿਹਾ ਹੈ। ਇਸ ਦੀ ਖੁਸ਼ੀ ਪੂਰੇ ਪਿੰਡ ਵਿਚ ਮਠਿਆਈਆਂ ਵੰਡ ਕੇ ਮਨਾਈ ਜਾ ਰਹੀ ਹੈ।