ਨੈਸ਼ਨਲ ਡੈਸਕ | ਪਿਆਰ ‘ਚ ਧੋਖਾ ਮਿਲਣ ਤੋਂ ਬਾਅਦ ਅੰਦਰੋਂ ਟੁੱਟੇ ਜਾਣ ਵਾਲੇ ਇੱਕ ਨੌਜਵਾਨ ਨੇ ਧੋਖੇ ਨੂੰ ਆਪਣੀ ਤਾਕਤ ਬਣਾ ਲਿਆ ਅਤੇ ਇਸ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਤੱਕ ਬਣਾ ਲਿਆ ਹੈ। ਇਹ ਨੌਜਵਾਨ ਬਿਹਾਰ ਦਾ ਰਹਿਣ ਵਾਲਾ ਹੈ, ਜਿਸ ਨੇ ਧੋਖਾ ਖਾਣ ਪਿਛੋਂ ਧੋਖੇ ਨੂੰ ਆਪਣੀ ਤਾਕਤ ਬਣਾ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ।
ਬਿਹਾਰ ਦੇ ਸੀਵਾਨ ਦੇ ਸਟੇਸ਼ਨ ਰੋਡ ‘ਤੇ ਇੱਕ ਨੌਜਵਾਨ ਨੇ ‘ਬੇਵਫਾ ਟੀ ਸਟਾਲ’ ਨਾਂ ਦਾ ਚਾਹ ਦਾ ਸਟਾਲ ਖੋਲ੍ਹਿਆ ਹੋਇਆ ਹੈ। ਇਸ ਵਿਅਕਤੀ ਦਾ ਇਹ ਚਾਹ ਦਾ ਸਟਾਲ ਵੀ ਇਲਾਕੇ ਵਿੱਚ ਕਾਫੀ ਮਸ਼ਹੂਰ ਹੋ ਰਿਹਾ ਹੈ। ਦਰਅਸਲ ਚਾਹ ਦਾ ਸਟਾਲ ਖੋਲ੍ਹਣ ਵਾਲੇ ਇਸ ਨੌਜਵਾਨ ਦੀ ਕਹਾਣੀ ਵੀ ਬਹੁਤ ਹੀ ਦਿਲਚਸਪ ਹੈ। ਟੀ-ਸਟਾਲ ਚਲਾਉਣ ਵਾਲੇ ਨੌਜਵਾਨ ਦਾ ਨਾਮ ਭੋਲਾ ਹੈ। ਉਸ ਦੇ ਪਿਤਾ ਦਾ ਨਾਮ ਲੱਡੂ ਚੌਧਰੀ ਹੈ ਅਤੇ ਉਹ ਬਿਹਾਰ ਸ਼ਹਿਰ ਦੇ ਅੰਬੇਡਕਰ ਨਗਰ ‘ਚ ਰਹਿੰਦਾ ਹੈ। ਉਨ੍ਹਾਂ ਦੇ ‘ਬੇਵਫਾ ਟੀ ਸਟਾਲ’ ‘ਤੇ ਪਿਆਰ ‘ਚ ਧੋਖੇ ਨਾਲ 10 ਰੁਪਏ ‘ਚ ਚਾਹ ਅਤੇ ਪ੍ਰੇਮੀ ਜੋੜੇ ਨੂੰ 15 ਰੁਪਏ ‘ਚ ਚਾਹ ਦਿੱਤੀ ਜਾਂਦੀ ਹੈ।
ਸ਼ਹਿਰ ਦੇ ਸਟੇਸ਼ਨ ਰੋਡ ‘ਤੇ ਇਸ ਨੌਜਵਾਨ ਨੇ ਚਾਹ ਦਾ ਸਟਾਲ ਖੋਲ੍ਹ ਕੇ ਇਸ ਦਾ ਨਾਂ ‘ਬੇਵਫਾ ਟੀ ਸਟਾਲ’ ਰੱਖਿਆ ਹੈ। ਜਦੋਂ ਸਟਾਲ ਖੋਲ੍ਹਣ ਵਾਲੇ ਨੌਜਵਾਨ ਭੋਲਾ ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨਾਲ ਪਿਆਰ ਵਿੱਚ ਧੋਖਾ ਮਿਲਿਆ ਹੈ। ਇਸ ਤੋਂ ਬਾਅਦ ਧੋਖੇ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੇ ਬੇਵਫਾ ਟੀ ਸਟਾਲ ਦੇ ਨਾਂ ਨਾਲ ਚਾਹ ਦਾ ਸਟਾਲ ਲਗਾ ਦਿੱਤਾ ਹੈ ਪਰ ਹੁਣ ਇਸ ਤੋਂ ਚੰਗੀ ਆਮਦਨੀ ਹੋਣ ਲੱਗ ਪਈ ਹੈ।
ਜ਼ਿਕਰਯੋਗ ਹੈ ਕਿ ਨੌਜਵਾਨ ਭੋਲਾ ਕੁਮਾਰ ਸ਼ਹਿਰ ਦੇ ਅੰਬੇਡਕਰ ਨਗਰ ਦਾ ਰਹਿਣ ਵਾਲਾ ਹੈ। ਭੋਲਾ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਉਹ ਡੀਏਵੀ ਹਾਈ ਸਕੂਲ ਵਿੱਚ ਪੜ੍ਹਦਾ ਸੀ। ਉਸੇ ਸਮੇਂ ਉਸ ਨੂੰ ਡੀਏਵੀ ਕਾਲਜ ਵਿੱਚ ਪੜ੍ਹਦੇ ਇੱਕ ਇੰਟਰ ਵਿਦਿਆਰਥਣ ਦੇ ਨਾਲ ਪਿਆਰ ਹੋ ਗਿਆ ਸੀ। ਚਾਰ ਸਾਲ ਸਭ ਕੁਝ ਠੀਕ ਚੱਲਿਆ।
ਇਕ ਦਿਨ ਉਸ ਦੇ ਵਿਆਹ ਦਾ ਪ੍ਰਸਤਾਵ ਆਇਆ ਅਤੇ ਉਸ ਨੇ ਆਪਣੇ ਪਰਿਵਾਰ ਵਾਲਿਆਂ ਦੀ ਇੱਛਾ ਅਨੁਸਾਰ ਵਿਆਹ ਕਰਵਾ ਲਿਆ। ਭੋਲਾ ਨੇ ਕਿਹਾ ਕਿ ਉਦੋਂ ਤੋਂ ਮੈਂ ਪਾਗਲਾਂ ਵਾਂਗ ਰਹਿਣ ਲੱਗਾ। ਇਸ ਤੋਂ ਬਾਅਦ ਮੈਨੂੰ ਲੱਗਾ ਕਿ ਕੁਝ ਅਜਿਹਾ ਕੀਤਾ ਜਾਵੇ ਤਾਂ ਕਿ ਹੋਰ ਲੋਕ ਵੀ ਇਸ ਤਰ੍ਹਾਂ ਦੇ ਪਿਆਰ ‘ਚ ਨਾ ਪੈਣ।
ਇਸ ਤੋਂ ਬਾਅਦ ਭੋਲਾ ਨੇ ਪਿਆਰ ‘ਚ ਧੋਖਾ ਦੇ ਕੇ ਬੇਵਫਾ ਟੀ ਸਟਾਲ ਦੇ ਨਾਂ ‘ਤੇ ਦੁਕਾਨ ਖੋਲ੍ਹ ਲਿਆ । ਭੋਲਾ ਦਾ ਕਹਿਣਾ ਹੈ ਕਿ ਇੱਥੇ ਮੈਂ ਪਿਆਰ ਵਿੱਚ ਧੋਖਾ ਦੇਣ ਵਾਲੇ ਲੋਕਾਂ ਨੂੰ ਦਸ ਰੁਪਏ ਵਿੱਚ ਚਾਹ ਦੇ ਰਿਹਾ ਹਾਂ, ਜਦੋਂ ਕਿ ਪ੍ਰੇਮੀ ਜੋੜੇ ਨੂੰ ਮੈਂ 15 ਰੁਪਏ ਪ੍ਰਤੀ ਕੱਪ ਦੇ ਹਿਸਾਬ ਨਾਲ ਚਾਹ ਦਿੰਦਾ ਹਾਂ। ਭੋਲਾ ਦੇ ਇਸ ‘ਬੇਵਫਾ ਟੀ ਸਟਾਲ’ ਦੀ ਇਲਾਕੇ ‘ਚ ਕਾਫੀ ਚਰਚਾ ਹੈ।