ਪਹਿਲਵਾਨ ਸਾਕਸ਼ੀ ਨੇ ਦਿੱਤਾ ਅਲਟੀਮੇਟਮ, ‘ਜਦੋਂ ਸਾਰੇ ਮਸਲੇ ਹੱਲ ਹੋਣਗੇ, ਅਸੀਂ ਉਦੋਂ ਖੇਡਾਂਗੇ ਏਸ਼ੀਅਨ ਗੇਮਸ’

0
115

ਨਵੀਂ ਦਿੱਲੀ | ਪਹਿਲਵਾਨਾਂ ਦੇ ਸਮਰਥਨ ਵਿਚ ਹਰਿਆਣਾ ਦੇ ਸੋਨੀਪਤ ਵਿਚ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਏਸ਼ੀਅਨ ਗੇਮਸ ਉਦੋਂ ਖੇਡਾਂਗੇ ਜਦੋਂ ਇਹ ਸਾਰਾ ਮੁੱਦਾ ਸੁਲਝ ਜਾਵੇਗਾ। ਪਹਿਲਵਾਨ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਭਾਰਤੀ ਕੁਸ਼ਤੀ ਮਹਾਸੰਘ ਦੇ ਬ੍ਰਿਜਭੂਸ਼ਣ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।

All about Brij Bhushan Singh, BJP's bahubali neta and WFI chief, at the  centre of wrestlers' protest - India Today

ਮਹਾਪੰਚਾਇਤ ਵਿਚ ਫੈਸਲਾ ਲਿਆ ਗਿਆ ਕਿ ਸਰਕਾਰ 15 ਜੂਨ ਤੱਕ ਕੋਈ ਫੈਸਲਾ ਨਹੀਂ ਲੈਂਦੀ ਤਾਂ ਅੱਗੇ ਦੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਸਾਕਸ਼ੀ ਨੇ ਕਿਹਾ ਕਿ ਬ੍ਰਿਜਭੂਸ਼ਣ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਉਹ ਬਾਹਰ ਰਹੇਗਾ ਤਾਂ ਡਰ ਦਾ ਮਾਹੌਲ ਰਹੇਗਾ। ਪਹਿਲਾਂ ਗ੍ਰਿਫਤਾਰ ਕਰੋ, ਫਿਰ ਜਾਂਚ ਕਰੋ। ਸਾਨੂੰ ਸਮਰਥਨ ਮਿਲ ਰਿਹਾ ਹੈ। ਅਸੀਂ ਸੱਚਾਈ ਦੀ ਲੜਾਈ ਲੜ ਰਹੇ ਹਾਂ। ਕੁਝ ਫੇਕ ਖਬਰਾਂ ਚਲਾਈਆਂ ਜਾ ਰਹੀਆਂ ਹਨ।

ਮਹਾਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਸਰਕਾਰ ਨਾਲ ਜੋ ਗੱਲਬਾਤ ਅਸੀਂ ਕਰਕੇ ਆਏ ਹਾਂ, ਉਸ ਨੂੰ ਅਸੀਂ ਤੁਹਾਡੇ ਵਿਚ ਹੀ ਰੱਖਾਂਗੇ। ਜੋ ਸਾਡੇ ਸਮਰਥਨ ਵਿਚ ਖੜ੍ਹੀ ਹੈ ਭਾਵੇਂ ਉਹ ਕੋਈ ਸੰਗਠਨ ਹੋਵੇ ਜਾਂ ਖਾਪ ਪੰਚਾਇਤ ਹੋਵੇ, ਉਨ੍ਹਾਂ ਦੇ ਸਾਹਮਣੇ ਇਹ ਗੱਲਬਾਤ ਰੱਖਾਂਗੇ। ਖਿਡਾਰੀ ਖਾਪ ਪੰਚਾਇਤਾਂ ਨਾਲ ਚਰਚਾ ਦੇ ਬਾਅਦ ਅੱਗੇ ਦੀ ਰਣਨੀਤੀ ਬਣਾਉਣਗੇ।