ਸੰਗਰੂਰ | ਪਿੰਡ ਖੇੜੀ ਚੰਦਵਾਂ ‘ਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਦਿਨ-ਦਿਹਾੜੇ ਇਕੱਲੀ ਔਰਤ ਦੇ ਸਿਰ ‘ਚ ਕੁਹਾੜਾ ਮਾਰ ਕੇ ਕਿਸੇ ਅਣਪਛਾਤੇ ਵੱਲੋਂ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਮ੍ਰਿਤਕਾ ਦੇ ਦਿਓਰ ਚਮਕੌਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਨਿਰਮਲ ਸਿੰਘ ਕਿਸੇ ਕੰਮ ਸਬੰਧੀ ਨੇੜਲੇ ਪਿੰਡ ਗਿਆ ਹੋਇਆ ਸੀ ਤੇ ਉਸ ਦੀ ਭਰਜਾਈ ਪਰਮਜੀਤ ਕੌਰ 40 ਸਾਲ ਘਰ ਵਿਚ ਇਕੱਲੀ ਸੀ ਤਾਂ ਦੁਪਹਿਰ ਨੂੰ ਨੌਕਰ ਘਰ ਆਇਆ ਤਾਂ ਉਸਨੇ ਦੇਖਿਆ ਕਿ ਪਰਮਜੀਤ ਕੌਰ ਦੀ ਲਾਸ਼ ਵਿਹੜੇ ‘ਚ ਪਈ ਸੀ ਤੇ ਨੇੜੇ ਹੀ ਕੁਹਾੜਾ ਪਿਆ ਸੀ। ਸ਼ੱਕ ਹੈ ਕਿ ਘਰ ‘ਚ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਲੁਟੇਰਿਆਂ ਨੇ ਕੁਹਾੜੇ ਨਾਲ ਪਰਮਜੀਤ ਦਾ ਕਤਲ ਕਰ ਦਿੱਤਾ।








































