ਔਰਤ ਨੇ ਪਤੀ ਤੋਂ ਤਲਾਕ ਲੈ ਕੇ ਕੁੱਤੇ ਨਾਲ ਕਰਵਾਇਆ ਵਿਆਹ, ਕਿਹਾ- ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਹਾਂ, Video

0
1040

Viral News | ਯੂਰਪ ਦੇ ਕ੍ਰੋਏਸ਼ੀਆ ‘ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੀ ਇਕ ਔਰਤ ਨੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਦੂਸਰਾ ਵਿਆਹ ਕਰਵਾ ਲਿਆ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਆਖ਼ਿਰ ਇਸ ਵਿੱਚ ਹੈਰਾਨੀ ਵਾਲੀ ਕਿਹੜੀ ਗੱਲ ਹੈ ਪਰ ਇਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਔਰਤ ਨੇ ਤਲਾਕ ਤੋਂ ਬਾਅਦ ਵਿਆਹ ਕਿਸੇ ਇਨਸਾਨ ਨਾਲ ਨਹੀਂ ਬਲਕਿ ਮਾਦਾ ਕੁੱਤੇ ਨਾਲ ਕੀਤਾ ਹੈ।

ਵਿਆਹ ‘ਚ ਆਏ 200 ਮਹਿਮਾਨ

ਇਸ ਅਜੀਬੋ-ਗ਼ਰੀਬ ਵਿਆਹ ਨੂੰ ਧੂਮਧਾਮ ਨਾਲ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਇਸ ਵਿਆਹ ‘ਚ ਕਰੀਬ 200 ਲੋਕਾਂ ਨੇ ਹਿੱਸਾ ਲਿਆ। 47 ਸਾਲ ਦੀ ਅਮਾਂਡਾ ਰੋਜ਼ਰਸ ਦਾ ਕਹਿਣਾ ਹੈ ਕਿ ਉਹ ਆਪਣੇ ਕੁੱਤੇ ਨਾਲ ਵਿਆਹ ਕਰਕੇ ਬੇਹੱਦ ਖੁਸ਼ ਹੈ। ਨਾਲ ਹੀ ਉਸ ਨੇ ਦੱਸਿਆ ਕਿ ਜੀਵਨਸਾਥੀ ‘ਚ ਉਨ੍ਹਾਂ ਨੂੰ ਜੋ ਚਾਹੀਦਾ ਹੈ, ਉਹ ਸ਼ੀਬਾ (ਮਾਦਾ ਕੁੱਤਾ) ‘ਚ ਮਿਲਿਆ।

ਔਰਤ ਬੋਲੀ- ਇਹ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ

ਮੀਡੀਆ ਰਿਪੋਰਟਾਂ ਮੁਤਾਬਕ ਤਲਾਕ ਤੋਂ ਬਾਅਦ ਅਮਾਂਡਾ ਰੋਜ਼ਰਸ ਕਈ ਮਹੀਨਿਆਂ ਤੱਕ ਸਿੰਗਲ ਰਹੀ। ਹੁਣ ਉਹ ਆਪਣੀ ਨਵੀਂ ਪਾਰਟਨਰ ਸ਼ੀਬਾ ਨਾਲ ਬੇਹੱਦ ਖੁਸ਼ ਹੈ।

ਅਮਾਂਡਾ ਰੋਜ਼ਰਸ ਨੇ ਦੱਸਿਆ ਕਿ ਸ਼ੀਬਾ ਉਸ ਨੂੰ ਆਪਣੇ ਪਹਿਲੇ ਪਤੀ ਤੋਂ ਜ਼ਿਆਦਾ ਖੁਸ਼ ਰੱਖਦੀ ਹੈ। ਉਸ ਨੇ ਆਪਣੇ ਕੁੱਤੇ ਨਾਲ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ, ਉਸ ਨੂੰ ਚੁੰਮਿਆ ਤੇ ਆਪਣਾ ਸਾਥੀ ਮੰਨਿਆ।

ਅਮਾਂਡਾ ਨੇ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਉਹ ਮੈਨੂੰ ਹਸਾਉਂਦੀ ਹੈ, ਮੈਨੂੰ ਖੁਸ਼ ਰੱਖਦੀ ਹੈ ਤੇ ਜਦੋਂ ਪ੍ਰੇਸ਼ਾਨ ਹੁੰਦੀ ਹਾਂ ਤਾਂ ਪਿਆਰ ਵੀ ਦਿੰਦੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ