ਪਤਨੀ ਦੇ ਕਿਸੇ ਹੋਰ ਨਾਲ ਸੀ ਸਬੰਧ, ਵਾਰ-ਵਾਰ ਜਾਂਦੀ ਸੀ ਪੇਕੇ, ਦੁੱਖੀ ਪਤੀ ਨੇ ਚੁੱਕਿਆ ਖੌਫਨਾਕ ਕਦਮ

0
650

ਅੰਮ੍ਰਿਤਸਰ | ਸਰਹੱਦ ਨਾਲ ਲੱਗਦੇ ਪਿੰਡ ਰੰਗੜ ‘ਚ ਇਕ ਨੌਜਵਾਨ ਨੇ ਪਤਨੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਜਦੋਂ ਪਰਿਵਾਰ ਨੂੰ ਨੌਜਵਾਨ ਵੱਲੋਂ ਜ਼ਹਿਰ ਖਾਣ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਉਸ ਨੂੰ ਨੇੜਲੇ ਕਲੀਨਿਕ ਲੈ ਗਏ ਪਰ ਉਥੋਂ ਨੌਜਵਾਨ ਨੂੰ ਅਰੋੜਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਤਜਿੰਦਰ ਸਿੰਘ (30) ਵਾਸੀ ਰੰਗੜ ਵਜੋਂ ਹੋਈ ਹੈ। ਕਰੀਬ ਇੱਕ ਸਾਲ ਪਹਿਲਾਂ ਨੌਜਵਾਨ ਦਾ ਵਿਆਹ ਚਿੱਡਣ ਪਿੰਡ ਦੀ ਇੱਕ ਲੜਕੀ ਨਾਲ ਹੋਇਆ ਸੀ ਪਰ ਉਸ ਦੀ ਪਤਨੀ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ। ਉਹ ਆਪਣੇ ਪੇਕੇ ਘਰ ਜਾਣ ਦੇ ਬਹਾਨੇ ਲੱਭਦੀ ਰਹਿੰਦੀ ਸੀ।

ਜਾਣਕਾਰੀ ਦਿੰਦਿਆਂ ਭਰਾਵਾਂ ਕਰਮਜੀਤ ਸਿੰਘ ਅਤੇ ਸੁਖਵੰਤ ਸਿੰਘ ਨੇ ਦੋਸ਼ ਲਾਇਆ ਕਿ ਔਰਤ ਦੇ ਉਸ ਦੇ ਪੇਕੇ ਘਰ ਕਿਸੇ ਨਾਲ ਸਬੰਧ ਸਨ। ਉਹ ਇੱਕ ਮਹੀਨਾ ਆਪਣੇ ਸਹੁਰੇ ਘਰ ਅਤੇ ਤਿੰਨ ਮਹੀਨੇ ਆਪਣੇ ਪੇਕੇ ਰਹਿੰਦੀ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਈ ਵਾਰ ਤਜਿੰਦਰ ਆਪਣੀ ਪਤਨੀ ਨੂੰ ਮਨ੍ਹਾ ਕੇ ਘਰ ਲੈ ਆਇਆ ਸੀ ਪਰ ਉਹ ਹਰ ਵਾਰ ਉਸ ਨਾਲ ਝਗੜਾ ਕਰਦੀ ਸੀ। ਉਸ ਦੇ ਝਗੜੇ ਤੋਂ ਤੰਗ ਆ ਕੇ ਤਜਿੰਦਰ ਨੇ ਇਹ ਕਦਮ ਚੁੱਕਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ ਦਿਹਾਤੀ ਘਰਿੰਡਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ। ਇਸ ਮਾਮਲੇ ‘ਚ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।