ਜਗਰਾਓਂ : 29 ਲੱਖ ਲਵਾ ਕੇ ਕੈਨੇਡਾ ਭੇਜੀ ਪਤਨੀ ਨੇ ਵਿਦੇਸ਼ ‘ਚ ਪਤੀ ਬੁਲਾ ਕੇ ਨਹੀਂ ਦਿਵਾਈ PR, ਦਿੱਤਾ ਧੋਖਾ

0
890

ਜਗਰਾਓਂ | ਇਥੋਂ ਇਕ ਧੋਖਾਦੇਹੀ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਥਾਣਾ ਸਦਰ ਨੇ ਵਿਆਹ ਕਰਵਾ ਕੇ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ 28 ਲੱਖ 69 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਐਸ.ਆਈ. ਜਗਰਾਜ ਸਿੰਘ ਅਨੁਸਾਰ ਹਰਨੇਕ ਸਿੰਘ ਮੱਲੀ ਪੁੱਤਰ ਗਿੰਦਰ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਦੀ ਜਾਂਚ ਉਪ ਕਪਤਾਨ ਪੁਲਿਸ ਲੁਧਿਆਣਾ ਦਿਹਾਤੀ ਕਰ ਰਹੀ ਹੈ। ਸ਼ਿਕਾਇਤਕਰਤਾ ਦੇ ਲੜਕੇ ਜਗਦੀਪ ਸਿੰਘ ਦਾ ਵਿਆਹ ਵੀਰਪਾਲ ਕੌਰ ਪੁੱਤਰੀ ਬਲਜਿੰਦਰ ਸਿੰਘ ਵਾਸੀ ਤਰਖਾਨਬੱਧ ਮੋਗਾ ਨਾਲ ਆਈਲੈਟਸ ਕਰਕੇ ਕੈਨੇਡਾ ਲਿਜਾਣ ਲਈ ਤੈਅ ਹੋਇਆ ਸੀ।

ਵੀਰਪਾਲ ਕੌਰ ਨੇ ਵਿਆਹ ਤੋਂ ਬਾਅਦ ਜਾਣ-ਬੁੱਝ ਕੇ ਰਿਸ਼ਤਾ ਨਹੀਂ ਬਣਾਇਆ ਅਤੇ ਫਿਰ ਜਗਦੀਪ ਸਿੰਘ ਨੂੰ ਬਾਹਰ ਬੁਲਾ ਕੇ ਆਪਣੇ ਨਾਲ ਨਹੀਂ ਰਹਿਣ ਦਿੱਤਾ ਅਤੇ ਉਸ ਨੂੰ ਪੀ.ਆਰ ਹੋਣ ਲਈ ਸਬੰਧਤ ਦਸਤਾਵੇਜ਼ ਵੀ ਨਹੀਂ ਦਿੱਤੇ। ਪਿਤਾ ਨੇ ਦੋਸ਼ ਲਾਇਆ ਕਿ ਇਸੇ ਤਰ੍ਹਾਂ ਵਿਆਹ ਤੋਂ ਪਹਿਲਾਂ ਲੜਕੀ ਵੀਰਪਾਲ ਕੌਰ ਅਤੇ ਉਸ ਦੇ ਪਿਤਾ ਨੇ ਵਿਦੇਸ਼ ਜਾਣ ਲਈ 28 ਲੱਖ 69 ਹਜ਼ਾਰ ਰੁਪਏ ਖਰਚਾ ਕਰਵਾ ਕੇ ਠੱਗੀ ਮਾਰੀ ਹੈ। ਪੁਲਿਸ ਨੇ ਵੀਰਪਾਲ ਕੌਰ ਪੁੱਤਰੀ ਬਲਜਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵਿਚੋਲੇ ਅਵਤਾਰ ਸਿੰਘ ਅਨੁਸਾਰ ਦੋਵਾਂ ਧਿਰਾਂ ਦੇ ਵਿਆਹ ਸਬੰਧੀ ਗੱਲ ਕਰਦਿਆਂ ਲੜਕੇ ਜਗਦੀਪ ਸਿੰਘ ਦੇ ਪਰਿਵਾਰ ਵਾਲਿਆਂ ਨੇ ਲੜਕੀ ਵੀਰਪਾਲ ਨੂੰ ਵਿਦੇਸ਼ ਭੇਜਣ ਦਾ ਸਾਰਾ ਖਰਚਾ ਚੁੱਕਣ ਅਤੇ ਲੜਕੇ ਨੂੰ ਕੈਨੇਡਾ ਲੈ ਕੇ ਪੀਆਰ ਕਰਵਾਉਣ ਦੀ ਗੱਲ ਆਖੀ। ਇਸ ਤੋਂ ਬਾਅਦ ਵੀਰਪਾਲ ਕੌਰ ਨੇ ਵਿਦੇਸ਼ ਜਾਣ ਤੋਂ ਬਾਅਦ ਜਗਦੀਪ ਸਿੰਘ ਨਾਲ ਗੱਲ ਕਰਨੀ ਬੰਦ ਕਰ ਦਿੱਤੀ।

ਇਸ ਤੋਂ ਬਾਅਦ ਵਿਚੋਲੇ ਨੇ ਪਰਿਵਾਰ ਨੂੰ ਕਾਨੂੰਨੀ ਕਾਰਵਾਈ ਦੀ ਗੱਲ ਕਹਿ ਕੇ ਧਮਕੀ ਦਿੱਤੀ ਅਤੇ ਵੀਰਪਾਲ ਨੇ ਜਗਦੀਪ ਨੂੰ ਕੈਨੇਡਾ ਬੁਲਾ ਲਿਆ। ਜਾਂਚ ਦੌਰਾਨ ਪਤਾ ਲੱਗਾ ਕਿ ਵੀਰਪਾਲ ਨੇ ਜਗਦੀਪ ਦੀ ਕੈਨੇਡਾ ਵਿਚ ਪੀਆਰ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ