ਪੇਕੇ ਜਾਣ ਦੀ ਗੱਲ ਕਹਿ ਪਤਨੀ ਘਰੋਂ ਆਟੋ ‘ਚ ਬੈਠ ਗਈ ਹੋਟਲ, ਪਤੀ ਨੇ ਫੜਿਆ ਗੈਰ ਮਰਦ ਨਾਲ, ਖਿੱਚ ਕੇ ਲੈ ਗਿਆ ਪੁਲਿਸ ਚੌਕੀ

0
694

ਜਲੰਧਰ | ਬੱਸ ਸਟੈਂਡ ਕੋਲ ਇਕ ਹੋਟਲ ‘ਚ ਸ਼ਨੀਵਾਰ ਦੁਪਹਿਰ 3.30 ਵਜੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਸ਼ਹਿਰ ਦੇ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਗੁਆਂਢੀ ਨਾਲ ਹੋਟਲ ਦੇ ਕਮਰੇ ਵਿੱਚ ਇਤਰਾਜ਼ ਹਾਲਤ ‘ਚ ਫੜਿਆ ਤੇ ਉਥੋਂ ਉਸ ਨੂੰ ਖਿੱਚਦਾ ਹੋਇਆ ਬੱਸ ਸਟੈਂਡ ਚੌਕੀ ਲੈ ਗਿਆ।

ਥਾਣੇ ‘ਚ ਵੀ ਪਤੀ-ਪਤਨੀ ਤੇ ਉਸ ਦੇ ਪ੍ਰੇਮੀ ਵਿੱਚ ਜੰਮ ਕੇ ਹੰਗਾਮਾ ਹੋਇਆ। ਪਤੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਥਿਤ ਪ੍ਰੇਮੀ ਨੂੰ ਹਿਰਾਸਤ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਤੀ ਨੇ ਸ਼ਿਕਾਇਤ ਦਿੱਤੀ ਕਿ ਉਸ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ। ਸ਼ਨੀਵਾਰ ਦੁਪਹਿਰ ਨੂੰ ਪਤਨੀ ਨੇ ਪੇਕੇ ਜਾਣ ਦੀ ਗੱਲ ਕਹੀ ਪਰ ਉਸ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਹ ਘਰੋਂ ਬਾਹਰ ਕਿਸੇ ਕੰਮ ਲਈ ਨਿਕਲ ਗਿਆ।

5 ਮਿੰਟ ਬਾਅਦ ਹੀ ਪਤਨੀ ਆਟੋ ‘ਚ ਬੈਠ ਕੇ ਘਰੋਂ ਨਿਕਲ ਗਈ। ਉਸ ਦੇ ਗੁਆਂਢ ‘ਚ ਰਹਿੰਦਾ ਇਕ ਨੌਜਵਾਨ ਵੀ ਬਾਈਕ ‘ਤੇ ਆਟੋ ਦੇ ਪਿੱਛੇ ਚੱਲ ਰਿਹਾ ਸੀ। ਉਸ ਦੀ ਭੈਣ ਨੇ ਦੋਵਾਂ ਦਾ ਪਿੱਛਾ ਕੀਤਾ ਤਾਂ ਬੱਸ ਸਟੈਂਡ ਦੇ ਕੋਲ ਇਕ ਹੋਟਲ ‘ਚ ਵੜਦੇ ਦਿਖਾਈ ਦਿੱਤੇ। ਕੁਝ ਦੇਰ ਬਾਅਦ ਉਨ੍ਹਾਂ ਨੇ ਪਤਨੀ ਤੇ ਗੁਆਂਢੀ ਨੂੰ ਹੋਟਲ ਦੇ ਇਕ ਕਮਰੇ ‘ਚੋਂ ਇਤਰਾਜ਼ਯੋਗ ਹਾਲਤ ‘ਚ ਫੜ ਲਿਆ।

ਔਰਤ ਨੇ ਕਿਹਾ- ਰਜ਼ਾਮੰਦੀ ਨਾਲ ਆਈ ਸੀ ਨਾਲ

ਚੌਕੀ ਪਹੁੰਚੀ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਵਿਆਹ ਤੋਂ ਬਾਅਦ ਉਹ 4 ਵਾਰ ਗਰਭਵਤੀ ਹੋਈ ਪਰ ਹਰ ਵਾਰ ਉਸ ਦਾ ਗਰਭਪਾਤ ਹੋ ਗਿਆ। ਪਤੀ ਨੇ ਉਸ ‘ਤੇ ਧਿਆਨ ਦੇਣਾ ਛੱਡ ਦਿੱਤਾ। ਇਸ ਦੌਰਾਨ ਉਹ ਗੁਆਂਢ ‘ਚ ਰਹਿਣ ਵਾਲੇ ਇਕ ਨੌਜਵਾਨ ਦੇ ਸੰਪਰਕ ‘ਚ ਆਈ।

ਔਰਤ ਨੇ ਆਪਣੇ ਪਤੀ ‘ਤੇ ਕਈ ਗੰਭੀਰ ਆਰੋਪ ਲਾਏ। ਉਸ ਨੇ ਕਿਹਾ ਕਿ ਉਸ ਦੇ ਪਤੀ ਦੇ ਫੋਨ ‘ਚ ਕਈ ਲੜਕੀਆਂ ਦੇ ਨੰਬਰ ਹਨ। ਉਸ ਨੇ ਕਈਆਂ ਦੇ ਨੰਬਰ ਬਲਾਕ ਕਰ ਰੱਖੇ ਹਨ। ਹਾਲਾਂਕਿ ਪਤੀ ਇਨ੍ਹਾਂ ਆਰੋਪਾਂ ਤੋਂ ਸਾਫ ਇਨਕਾਰ ਕਰਦਾ ਰਿਹਾ।

ਪ੍ਰੇਮੀ ਜੋੜੇ ਨੇ ਖੁਦ ਨੂੰ ਭੈਣ-ਭਰਾ ਦੱਸ ਕੇ ਲਿਆ ਸੀ ਕਮਰਾ

ਪੁਲਿਸ ਜਾਂਚ ‘ਚ ਸਾਹਮਣੇ ਆਇਆ ਕਿ ਹੋਟਲ ਵਿੱਚ ਕਮਰਾ ਲੈਂਦੇ ਸਮੇਂ ਔਰਤ ਤੇ ਉਸ ਦੇ ਕਥਿਤ ਪ੍ਰੇਮੀ ਨੇ ਇਕ ਦੂਜੇ ਨੂੰ ਭੈਣ-ਭਰਾ ਦੱਸਿਆ ਸੀ। ਕਮਰਾ ਲੈਣ ਤੋਂ ਡੇਢ ਘੰਟੇ ਬਾਅਦ ਔਰਤ ਦਾ ਪਤੀ ਤੇ ਨਣਾਨ ਕਮਰੇ ‘ਚ ਪਹੁੰਚੇ। ਬੱਸ ਸਟੈਂਡ ਚੌਕੀ ਦੇ ASI ਹੀਰਾ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ।

(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।