ਪਤਨੀ ਨੇ ਨਹੀਂ ਚੁੱਕਿਆ ਪਤੀ ਦਾ ਫੋਨ, ਗੁੱਸੇ ‘ਚ ਆਏ ਪਤੀ ਨੇ ਕਰਤਾ ਚਾਕੂ ਮਾਰ ਕੇ ਕਤਲ

0
248

ਲੁਧਿਆਣਾ| ਸ਼ਿਮਲਾਪੁਰੀ ਤੋਂ ਇੱਕ ਪ੍ਰਵਾਸੀ ਵਿਅਕਤੀ ਵੱਲੋਂ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ACP ਸੰਦੀਪ ਵਡੇਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨਵ ਵਿਆਹੁਤਾ ਲੜਕੀ ਪਿਛਲੇ ਇਕ ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਸੀ ਅਤੇ ਇਸ ਦੇ ਕਾਤਲ ਪਤੀ ਨੇ ਇਸ ਨੂੰ ਫੋਨ ‘ਤੇ ਛਠ ਪੂਜਾ ਇਕੱਠੇ ਮਨਾਉਣ ਦੀ ਗੱਲ ਕਹੀ ਸੀ ਅਤੇ ਉਹ ਨਿਰਧਾਰਤ ਦਿਨ ਤੋਂ ਇੱਕ ਦਿਨ ਪਹਿਲਾਂ ਆ ਗਿਆ।

ਆਪਣੇ ਸਹੁਰੇ ਘਰ ਅਤੇ ਆਪਣੀ ਪਤਨੀ ਨੂੰ ਫੋਨ ਕਰਦਾ ਰਿਹਾ ਗਹਿਰੀ ਨੀਂਦ ਹੋਣ ਕਾਰਨ ਉਸਦੀ ਪਤਨੀ ਨੇ ਉਸ ਦਾ ਫੋਨ ਨਹੀਂ ਚੱਕਿਆ, ਜਿਸ ਕਾਰਨ ਗੁੱਸੇ ਵਿੱਚ ਆ ਕੇ ਉਸ ਨੇ ਆਪਣੇ ਸਹੁਰੇ ਘਰ ਅੰਦਰ ਵੜਦੇ ਹੀ ਆਪਣੀ ਪਤਨੀ ਉੱਪਰ ਚਾਕੂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਦੀ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਕਾਤਲ ਮੌਕੇ ਤੋਂ ਹੀ ਫਰਾਰ ਹੋ ਗਿਆ ਅਤੇ ਪੁਲਿਸ ਉਸ ਦੀ ਤਲਾਸ਼ ਵਿੱਚ ਹੈ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮ੍ਰਿਤਕ ਲੜਕੀ ਦੀ ਲਾਸ਼ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਘਟਨਾ ਸਵੇਰੇ ਤੜਕੇ 4 ਤੋਂ 5 ਵਜੇ ਦੇ ਵਿੱਚ ਦੀ ਦੱਸੀ ਜਾ ਰਹੀ ਹੈ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕੀਤੀ।