10 ਹਜ਼ਾਰ ਰੁਪਏ ਬਣਾ ਦਿੱਤੇ 4 ਲੱਖ ਦਾ ਕਰਜ਼ਾ, ਸਾਰੇ ਪਰਿਵਾਰ ਨੇ ਨਹਿਰ ‘ਚ ਛਾਲ ਮਾਰ ਕੇ ਕਰ ਲਈ ਖੁਦਕੁਸ਼ੀ

0
478

ਮਾਨਸਾ | ਪਿੰਡ ਠੂਠੀਆਂਵਾਲੀ ਦੇ ਇਕ ਪਰਿਵਾਰ ਦੇ 3 ਜੀਆਂ ਨੇ ਕਰਜੇ ਤੋਂ ਤੰਗ ਆ ਕੇ ਵੀਰਵਾਰ ਦੀ ਰਾਤ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਵਾਲਿਆਂ ਦੀ ਪਛਾਣ ਸੁਰੇਸ਼ ਕੁਮਾਰ(36) ਪਤਨੀ ਕਾਜਲ ਰਾਣੀ(34) ਤੇ ਬੇਟਾ ਹਰਸ਼ ਕੁਮਾਰ(10) ਵਜੋਂ ਹੋਈ ਹੈ। ਪਰਿਵਾਰ ਨੂੰ ਉਹਨਾਂ ਦੇ ਮਰਨ ਤੋਂ ਪਹਿਲਾਂ ਲਿਖਿਆ ਇਕ ਸੁਸਾਈਡ ਨੋਟ ਵੀ ਮਿਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਕਾਜਲ ਤੇ ਉਸਦੇ ਬੇਟੇ ਹਰਸ਼ ਨੂੰ ਨਹਿਰ ਚੋਂ ਬਾਹਰ ਕੱਢ ਲਿਆ ਹੈ ਪਰ ਸੁਰੇਸ਼ ਦੀ ਅਜੇ ਤੱਕ ਭਾਲ ਜਾਰੀ ਹੈ। ਉਸਦੀ ਲਾਸ਼ ਪਾਣੀ ਦੇ ਤੇਜ਼ ਵਹਾਅ ਹੋਣ ਕਾਰਨ ਰੁੜ ਗਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਸੁਰੇਸ਼ ਨੇ ਮਾਨਸਾ ਦੇ ਇਕ ਵਿਅਕਤੀ ਤੋਂ 10 ਰੁਪਏ ਲਏ ਸਨ। ਪੈਸੇ ਲੈਣ ਸਮੇਂ ਉਸਨੇ ਬੈਂਕ ਦਾ ਖਾਲੀ ਚੈੱਕ ਵੀ ਦਿੱਤਾ ਸੀ। ਕਰਜਾ ਦੇਣ ਵਾਲੇ ਵਿਅਕਤੀ ਨੇ ਚੈੱਕ ਉਪਰ 4 ਲੱਖ ਦੀ ਰਕਮ ਭਰ ਕੇ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ।

ਸੁਰੇਸ਼ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕਰਜ ਲੈਣ ਵਾਲਾ ਵਿਅਕਤੀ ਉਹਨਾਂ ਨੂੰ ਪਰੇਸ਼ਾਨ ਕਰਦਾ ਸੀ। ਉਸ ਵਿਅਕਤੀ ਤੋਂ ਤੰਗ ਆ ਕੇ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਖੌਫ਼ਨਾਕ ਕਦਮ ਚੁੱਕ ਲਿਆ।

ਸੁਰੇਸ਼ ਦੇ ਪਰਿਵਾਰ ਨੇ ਆਪਣੇ ਸੁਸਾਇਡ ਨੋਟਿਸ ਵਿਚ ਲਿਖਿਆ ਹੈ। ਅਸੀਂ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਲੱਗੇ ਹਾਂ ਸਾਨੂੰ ਮਾਫ ਕਰ ਦੇਣਾ। ਸਾਡਾ ਸਾਥ ਦੇਣਾ ਵਾਲਾ ਕੋਈ ਨਹੀਂ ਹੈ। ਸਾਡੇ ਤੋਂ ਜ਼ਿੰਦਗੀ ਵਿਚ ਬਹੁਤ ਗਲਤੀਆਂ ਹੋਈਆਂ ਹੋਣਗੀਆਂ। ਮਾਫ ਕਰਨ ਦੇਣਾ।