ਕੋਰੋਨਾ ਤੋਂ ਬਾਅਦ ਆਇਆ ਦਿਮਾਗ਼ ਨੂੰ ਖਾਣ ਵਾਲਾ ਵਾਇਰਸ, ਦੁਨੀਆ ‘ਚ ਹੋਈ ਪਹਿਲੀ ਮੌਤ, ਪੜ੍ਹੋ ਗੰਦੇ ਪਾਣੀ ਤੋਂ ਕਿਵੇਂ ਪੁੱਜਦੈ ਸਰੀਰ ‘ਚ

0
830

ਦੁਨੀਆ | ਕੋਰੋਨਾ ਵਾਇਰਸ ਪੂਰੀ ਦੁਨੀਆ ‘ਚ ਤਬਾਹੀ ਮਚਾ ਰਿਹਾ ਹੈ। ਚੀਨ ਵਿਚ ਰੋਜ਼ ਲੱਖਾਂ ਲੋਕ ਇਨਫੈਕਟਿਡ ਹੋ ਰਹੇ ਹਨ, ਸੈਂਕੜੇ ਮਰ ਰਹੇ ਹਨ। ਦਿਮਾਗ ਖਾਣ ਵਾਲੇ ਅਮੀਬਾ ਵਾਇਰਸ ਨਾਲ ਥਾਈਲੈਂਡ ਤੋਂ ਵਾਪਸ ਪਰਤੇ ਇਕ ਕੋਰੀਆਈ ਨਾਗਰਿਕ ਦੀ ਮੌਤ ਹੋ ਗਈ।

ਦੱਸਣਯੋਗ ਗੱਲ ਇਹ ਹੈ ਕਿ ਇਸ ਵਿਅਕਤੀ ਨੇ 2 ਹਫ਼ਤੇ ਪਹਿਲਾਂ 10 ਦਸੰਬਰ ਨੂੰ ਕੋਰੀਆ ਪਰਤਣ ਤੋਂ ਪਹਿਲਾਂ ਥਾਈਲੈਂਡ ‘ਚ ਕੁੱਲ ਚਾਰ ਮਹੀਨੇ ਬਿਤਾਏ ਸਨ। ਵਾਪਸ ਆਇਆ ਤਾਂ ਉਸੇ ਸ਼ਾਮ ਮੈਨਿਨਜਾਈਟਿਸ ਦੇ ਲੱਛਣ ਨਜ਼ਰ ਆਉਣ ਲੱਗੇ ਜਿਵੇਂ ਸਿਰਦਰਦ, ਬੁਖਾਰ, ਉਲਟੀਆਂ, ਬੋਲਣ ‘ਚ ਮੁਸ਼ਕਲ ਅਤੇ ਅਗਲੇ ਦਿਨ ਉਸਨੂੰ ਐਮਰਜੈਂਸੀ ਰੂਮ ‘ਚ ਸ਼ਿਫਟ ਕਰ ਦਿੱਤਾ ਗਿਆ। 21 ਦਸੰਬਰ ਨੂੰ ਉਸ ਦੀ ਮੌਤ ਹੋ ਗਈ।

ਟੈਸਟਾਂ ਤੋਂ ਪਤਾ ਲੱਗਾ ਕਿ ਥਾਈਲੈਂਡ ਤੋਂ ਆਏ ਸ਼ਖ਼ਸ ਦੇ ਸਰੀਰ ‘ਚ ਇਕ ਜੀਨ ਸੀ ਜੋ 99.6% ਇਕ ਮੈਨਿਨਜਾਈਟਿਸ ਮਰੀਜ਼ ‘ਚ ਲੱਭੇ ਗਏ ਜੀਨ ਦੇ ਸਮਾਨ ਸੀ ਪਰ ਇਹ ਉਜਾਗਰ ਕੀਤਾ ਹੈ ਕਿ ਵਾਇਰਸ ਦੇ ਦੋ ਮੁੱਖ ਸਰੋਤ ਦੂਸ਼ਿਤ ਪਾਣੀ ‘ਚ ਤੈਰਨਾ ਤੇ ਇਨਫੈਕਟਿਡ ਪਾਣੀ ਨਾਲ ਨੱਕ ਧੋਣਾ ਹੈ।

ਯੂਨਾਈਟਿਡ ਸਟੇਟਸ ਨੈਸ਼ਨਲ ਪਬਲਿਕ ਹੈਲਥ ਏਜੰਸੀ ਸੈਂਟਰ ਫਾਰ ਡਿਜ਼ੀਜ਼ ਕੰਟ੍ਰੋਲ ਐਂਡ ਪ੍ਰੀਵੈਂਸ਼ਨ ਅਨੁਸਾਰ, ਨੇਗਲਰੀਆ ਫੋਲੇਰੀ ਇਕ ਅਮੀਬਾ (ਇੱਕ ਸੈੱਲ ਵਾਲਾ ਜੀਵਤ ਜੀਵ) ਹੈ ਜੋ ਮਿੱਟੀ ਤੇ ਗਰਮ ਤਾਜ਼ੇ ਪਾਣੀ ‘ਚ ਰਹਿੰਦਾ ਹੈ ਜਿਵੇਂ ਕਿ ਝੀਲਾਂ, ਨਦੀਆਂ ਤੇ ਗਰਮ ਚਸ਼ਮੇ। ਇਸ ਨੂੰ ‘ਬ੍ਰੇਨ ਈਟਿੰਗ ਅਮੀਬਾ’ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਅਮੀਬਾ ਯੁਕਤ ਪਾਣੀ ਨੱਕ ਤਕ ਜਾਂਦਾ ਹੈ ਤਾਂ ਇਹ ਦਿਮਾਗ ਦੀ ਲਾਗ ਦਾ ਕਾਰਨ ਬਣ ਸਕਦਾ ਹੈ। ਸੰਯੁਕਤ ਰਾਜ ਵਿਚ ਇਹ ਹਰ ਸਾਲ ਸਿਰਫ਼ ਤਿੰਨ ਲੋਕ ਸੰਕਰਮਿਤ ਕਰਦਾ ਹੈ ਪਰ ਇਹ ਲਾਗ ਆਮ ਤੌਰ ‘ਤੇ ਖ਼ਤਰਨਾਕ ਹੈ।