ਅੰਮ੍ਰਿਤਸਰ ‘ਚ ਸਬ ਇੰਸਪੈਕਟਰ ਦੀ ਗੱਡੀ ਹੇਠ ਬੰਬ ਲਾਉਣ ਵਾਲੇ ਦੋਵੇਂ ਗ੍ਰਿਫਤਾਰ, ਦਿੱਲੀ ਏਅਰਪੋਰਟ ਤੋਂ ਵਿਦੇਸ਼ ਭੱਜਣ ਦੀ ਕਰ ਰਹੇ ਸੀ ਕੋਸ਼ਿਸ਼

0
1366

ਅੰਮ੍ਰਿਤਸਰ । ਅੰਮ੍ਰਿਤਸਰ RDX IED ਮਾਮਲੇ ‘ਚ ਵੱਡਾ ਅਪਡੇਟ ਮਿਲ ਰਿਹਾ ਹੈ। ਇਸ ਦੌਰਾਨ ਦੋਵੇਂ ਕਥਿਤ ਅੱਤਵਾਦੀ ਮਾਡਿਊਲ ਦੇ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦਿੱਲੀ ਏਅਰਪੋਰਟ ਤੋਂ ਇਨ੍ਹਾਂ ਕਥਿਤ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋਵੇਂ ਨੌਜਵਾਨ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ‘ਚ ਸਬ ਇੰਸਪੈਕਟਰ ਦੀ ਗੱਡੀ ਹੇਠ ਬੰਬ ਲਾਇਆ ਗਿਆ ਸੀ ਜਿਸ ਤਹਿਤ ਅੱਜ ਦੋ ਅੱਤਵਾਦੀਆਂ  ਨੂੰ ਕਾਬੂ ਕੀਤਾ ਗਿਆ ਹੈ।

ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠ ਬੰਬ ਲਾਉਣ ਦੀ ਘਟਨਾ ਨੂੰ ਅੱਤਵਾਦੀ ਕਾਰਵਾਈ ਕਰਾਰ ਦਿੱਤਾ ਗਿਆ ਹੈ। ਅੱਜ ਏਡੀਜੀਪੀ ਕਾਊਂਟਰ ਇੰਟੈਲੀਜੈਂਸ ਆਰਐਨ ਢੋਕੇ ਘਟਨਾ ਸਥਾਨ ਦਾ ਨਿਰੀਖਣ ਕਰਨ ਲਈ ਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਇੱਕ ਅੱਤਵਾਦੀ ਘਟਨਾ ਹੀ ਹੈ। ਪੰਜਾਬ ‘ਚ ਜਿੰਨੇ ਵੀ ਆਈਈਡੀ ਮਿਲੇ ਸਨ, ਉਹ ਪਾਕਿਸਤਾਨ ਤੋਂ ਹੀ ਆਏ ਸਨ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਨੂੰ ਹੀ ਨਿਸ਼ਾਨਾ ਬਣਾ ਕੇ ਆਈਈਡੀ ਲਾਇਆ ਗਿਆ ਸੀ। ਗੱਡੀ ਹੇਠ 2.700 ਵਜਨੀ ਆਈਈਡੀ ਲਾਇਆ ਗਿਆ ਸੀ। ਦਿਲਬਾਗ ਸਿੰਘ ਦੀ ਬੋਲੈਰੋ ਗੱਡੀ ਨੂੰ ਦੋ ਕਿਲੋ ਆਰਡੀਐਕਸ ਨਾਲ ਉਡਾਉਣ ਦੀ ਸਾਜਿਸ਼ ਰਚੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਗਲੇ ਕੁਝ ਘੰਟਿਆਂ ‘ਚ  ਸਾਰੇ ਮਾਮਲੇ ਦਾ ਖੁਲਾਸਾ ਕਰੇਗੀ। ਉਨ੍ਹਾਂ ਕਿਹਾ ਕਿ ਪੁਲਿਸ ਕੋਲ ਇਸ ਮਾਮਲੇ ‘ਚ ਕਈ ਤਰਾਂ ਦੇ ਸੁਰਾਗ ਹਨ।

ਪੁਲਿਸ ਵੱਲੋਂ ਇਸ ਘਟਨਾ ਨੂੰ ਅੱਤਵਾਦ ਨਾਲ ਜੋੜਿਆ ਜਾ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਅੱਤਵਾਦ ਵੇਲੇ ਸਬ-ਇੰਸਪੈਕਟਰ ਦਿਲਬਾਗ ਸਿੰਘ ਸਰਗਰਮ ਸਨ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਸਨ। ਸੁਰੱਖਿਆ ਏਜੰਸੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਪੁਲਿਸ ਅਧਿਕਾਰੀ ਦੀ ਗੱਡੀ ਵਿੱਚ ਬੰਬ ਫਿੱਟ ਕਰਨਾ ਕਿਸੇ ਵੱਡੀ ਘਟਨਾ ਵੱਲ ਇਸ਼ਾਰਾ ਕਰਦਾ ਹੈ। ਭਾਵੇ ਕਿ ਇਸਦਾ ਸਮੇਂ ਸਿਰ ਪਤਾ ਲੱਗਣ ਤੇ ਬਚਾਅ ਹੋ ਗਿਆ ਪਰ ਫਿਰ ਵੀ ਸੁਰੱਖਿਆਂ ਨੂੰ ਲੈ ਕੇ ਸਵਾਲ ਖੜ੍ਹੇ ਹੁੰਦੇ ਹਨ।

ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ‘ਚ ਬੀਤੇ ਕੱਲ ਸਬ -ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠ ਬੰਬ ਲਗਾਇਆ ਗਿਆ ਸੀ । ਇਹ ਗੱਡੀ ਇੰਨਸਪੈਕਟਰ ਦੇ ਘਰ ਦੇ ਬਾਹਰ ਖੜ੍ਹੀ ਸੀ। ਇਸ ਮਾਮਲੇ ‘ਚ CCTV ਵੀ ਸਾਹਮਣੇ ਆ ਗਿਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ‘ਚ ਲੱਗੀ ਹੈ। ਬੰਬ ਨਿਰੋਧਕ ਦਸਤਾ ਮੌਕੇ ‘ਤੇ ਪਹੁੰਚ ਗਿਆ ਸੀ। ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਇਲਾਕੇ ਵਿਚ ਪੁਲਿਸ ਦੀ ਗੱਡੀ ਵਿਚ ਬੰਬ ਰੱਖਣਾ ਵੱਡੀ ਅੱਤਵਾਦੀ ਸਾਜ਼ਿਸ਼ ਹੋ ਸਕਦੀ ਹੈ।