ਹੋਲੇ ਮਹੱਲੇ ‘ਤੇ ਮਥਾ ਟੇਕਣ ਜਾ ਰਹੇ ਨੌਜਵਾਨ ਦੀ ਹਾਦਸੇ ‘ਚ ਦਰਦਨਾਕ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

0
1647

ਕਪੂਰਥਲਾ/ਤਰਨਤਾਰਨ | ਫਗਵਾੜਾ ‘ਚ ਵਾਪਰੇ ਹਾਦਸੇ ਨੇ ਨੌਜਵਾਨ ਦੀ ਜਾਨ ਲੈ ਲਈ। ਟਰਾਲੀ ਨਾਲ ਟਕਰਾਉਣ ਨਾਲ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਜਿਸ ਦੀ ਪਛਾਣ ਅਨਮੋਲ (22) ਵਾਸੀ ਫਤਿਹਾਬਾਦ (ਗੋਇੰਦਵਾਲ ਸਾਹਿਬ, ਤਰਨਤਾਰਨ) ਵਜੋਂ ਹੋਈ ਹੈ, ਹੋਲਾ ਮੁਹੱਲਾ ਮੱਥਾ ਟੇਕਣ ਕਰਨ ਲਈ ਜਾ ਰਿਹਾ ਸੀ। ਓਵਰਟੇਕ ਕਰਦੇ ਸਮੇਂ ਅਨਮੋਲ ਦੀ ਬਾਈਕ ਟਰਾਲੀ ਨਾਲ ਟਕਰਾ ਗਈ।

ਇਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸਾਥੀ ਪਹਿਲਾਂ ਉਸ ਨੂੰ ਸਿਵਲ ਹਸਪਤਾਲ ਲੈ ਗਏ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਦਯਾਨੰਦ ਮੈਡੀਕਲ ਕਾਲਜ ਲੁਧਿਆਣਾ ਰੈਫਰ ਕਰ ਦਿੱਤਾ। ਜਦੋਂ ਉਸ ਦੇ ਸਾਥੀ ਉਸ ਨੂੰ ਹਸਪਤਾਲ ਲਿਜਾ ਰਹੇ ਸਨ ਤਾਂ ਫਿਲੌਰ ਨੇੜੇ ਅਨਮੋਲ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸਾਥੀ ਨੌਜਵਾਨ ਨੂੰ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਲਾਸ਼ ਨੂੰ ਪੋਸਟਮਾਰਟਮ ਲਈ ਘਰ ਭੇਜ ਦਿੱਤਾ ਗਿਆ।

ਹਾਦਸੇ ‘ਚ ਅਨਮੋਲ ਦੇ ਜ਼ਖਮੀ ਹੋਣ ਅਤੇ ਬਾਅਦ ‘ਚ ਉਸ ਦੀ ਮੌਤ ਦੀ ਖਬਰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ‘ਤੇ ਦਿੱਤੀ ਗਈ। ਮੌਤ ਦੇ ਇਸ ਖਬਪ ਨਾਲ ਘਰ ਅਤੇ ਪਿੰਡ ਵਿੱਚ ਹਰ ਪਾਸੇ ਸੋਗ ਦਾ ਮਾਹੌਲ ਬਣ ਗਿਆ ਹੈ। ਨੌਜਵਾਨ ਦੇ ਘਰ ਪਿੰਡ ‘ਚ ਲੋਕਾਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ ਹੈ। ਨੌਜਵਾਨ ਪੁੱਤਰ ਦੇ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ।