ਸੜਕ ਹਾਦਸੇ ‘ਚ ਬਾਈਕ ਸਵਾਰ 2 ਨੌਜਵਾਨਾਂ ਦੀ ਦਰਦਨਾਕ ਮੌਤ, ਲਾਸ਼ਾਂ ਉੱਤੋਂ ਹੀ ਲੰਘਦੇ ਰਹੇ ਵਾਹਨ

0
1594

ਮੁਕਤਸਰ | ਗਿੱਦੜਬਾਹਾ-ਮਲੋਟ ਰੋਡ ’ਤੇ ਪਿੰਡ ਫ਼ਕਰਸਰ-ਥੇੜੀ ਨਜ਼ਦੀਕ ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਨਾਲ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ। ਪਿੰਡ ਕੁਰਾਈਵਾਲਾ ਦੇ ਰਹਿਣ ਵਾਲੇ ਭਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਪ੍ਰੇਮੀ ਅਤੇ ਡਿਪਟੀ ਸਿੰਘ ਪੁੱਤਰ ਗੁਰਮੀਤ ਸਿੰਘ ਆਪਣੇ ਮੋਟਰਸਾਈਕਲ ਨੰਬਰ ‘ਤੇ ਪਿੰਡ ਪਥਰਾਲਾ ਤੋਂ ਵਾਪਸ ਘਰ ਜਾ ਰਹੇ ਸਨ ਜਿਵੇਂ ਹੀ ਫਲਾਈਓਵਰ ਤੋਂ ਕੁਝ ਅੱਗੇ ਪੁੱਜੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਨਤੀਜੇ ਵਜੋਂ ਦੋਵੇਂ ਬਾਈਕ ਸਵਾਰਾਂ ਦੀ ਮੌਤ ਹੋ ਗਈ।

ਸਿਵਲ ਹਸਪਤਾਲ ਵਿਖੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਹਾਸਦੇ ਤੋਂ ਇੰਨਾ ਸਮਾਂ ਬੀਤ ਜਾਣ ‘ਤੇ ਵੀ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਸੀਸੀਟੀਵੀ ਕੈਮਰਾ ਚੈੱਕ ਨਹੀਂ ਕੀਤਾ ਗਿਆ ਤਾਂ ਜੋ ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੇ ਵਾਹਨ ਦੀ ਪਛਾਣ ਹੋ ਸਕੇ।

ਰਾਤ ਦਾ ਸਮਾਂ ਹੋਣ ਕਾਰਨ ਉਕਤ ਹਾਦਸੇ ਬਾਰੇ ਪਤਾ ਨਹੀਂ ਲੱਗਾ ਤੇ ਕੱਚੀ ਜਗ੍ਹਾ ‘ਤੇ ਡਿੱਗ ਗਏ। ਕਾਫੀ ਵਾਹਨ ਉਪਰੋਂ ਲੰਘ ਗਏ, ਜਿਸ ਕਰਕੇ ਲਾਸ਼ ਬੁਰੀ ਤਰ੍ਹਾਂ ਕੁਚਲੀ ਗਈ। ਮੌਕੇ ’ਤੇ ਥਾਣਾ ਗਿੱਦੜਬਾਹਾ ਦੇ ਏ.ਐਸ.ਆਈ. ਜਸਕਰਨ ਸਿੰਘ ਪਹੁੰਚੇ।

ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।