ਪੰਜਾਬ ‘ਚ ਗੈਂਗਸਟਰਵਾਦ ਦਾ ਖਤਰਾ : ਗਾਇਕ ਤੇ ਨੇਤਾਵਾਂ ਦੇ ਨਾਲ ਲੋਕ ਵੀ ਬਣਾਉਣ ਲੱਗੇ ਬੁੱਲਟਪਰੂਫ਼ ਗੱਡੀਆਂ, ਪੜ੍ਹੋ ਪੂਰੀ ਰਿਪੋਰਟ

0
615

ਚੰਡੀਗੜ੍ਹ | ਪੰਜਾਬ ਵਿਚ ਗੈਂਗਸਟਰਵਾਦ ਦਾ ਖਤਰਾ ਵੱਧਦਾ ਹੀ ਜਾ ਰਿਹਾ ਹੈ। ਇਹਨਾਂ ਗੈਂਗਸਟਰਾਂ ਦੇ ਗਿਰੋਹ ਦਿਨੋ-ਦਿਨ ਜ਼ੋਰ ਫੜ੍ਹਦੇ ਜਾ ਰਹੇ ਹਨ। 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸ਼ਰੇਆਮ ਕਤਲ ਤੋਂ ਬਾਅਦ ਗੈਂਗਸਟਰਾਂ ਦਾ ਡਰ ਵਧ ਗਿਆ ਹੈ। ਕਾਰੋਬਾਰੀਆਂ, ਸਿਆਸਤਦਾਨਾਂ, ਸਥਾਨਕ ਪੰਜਾਬੀ ਗਾਇਕਾਂ ਤੇ ਅਦਾਕਾਰਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਇਸ ਲਈ ਇਹ ਲੋਕ ਹੁਣ ਬੁਲੇਟਪਰੂਫ ਜੈਕਟ ਪਾ ਕੇ ਬੁਲੇਟਪਰੂਫ ਗੱਡੀਆਂ ਵਿੱਚ ਘੁੰਮਣ ਲੱਗ ਪਏ ਹਨ।

ਬੁਲੇਟਪਰੂਫ ਜੈਕਟਾਂ ਤੇ ਕਾਰਾਂ ਬਣਾਉਣ ਦੀਆਂ ਫਰਮਾਂ ਦੱਸਦੀਆਂ ਹਨ ਕਿ ਪਿਛਲੇ 4 ਮਹੀਨਿਆਂ ਦੌਰਾਨ ਪੰਜਾਬ ਵਿਚ ਬੁਲੇਟ ਪਰੂਫ ਜੈਕਟਾਂ ਤੇ ਵਾਹਨਾਂ ਦੀ ਮੰਗ ਵਿਚ 55 ਫੀਸਦੀ ਦਾ ਵਾਧਾ ਹੋਇਆ ਹੈ। ਪਹਿਲਾਂ ਹਰ ਮਹੀਨੇ 8 ਤੋਂ 10 ਬੁਲੇਟ ਪਰੂਫ ਜੈਕਟਾਂ ਦੇ ਆਰਡਰ ਆਉਂਦੇ ਸਨ, ਹੁਣ 15 ਤੋਂ 20 ਆਰਡਰ ਆਉਂਦੇ ਹਨ।

ਪਹਿਲਾਂ ਹਰ ਮਹੀਨੇ 2 ਤੋਂ 3 ਬੁੱਲਟ ਪਰੂਫ ਗੱਡੀਆਂ ਦੀ ਮੰਗ ਹੁੰਦੀ ਸੀ, ਜੋ ਹੁਣ ਵੱਧ ਕੇ ਹਰ ਮਹੀਨੇ 4-6 ਹੋ ਗਈ ਹੈ। ਸਿਰਫ ਸਕਾਰਪੀਓ, ਫਾਰਚੂਨਰ, ਐਂਡੇਵਰ ਤੇ ਪਜੇਰੋ ਵਰਗੀਆਂ ਗੱਡੀਆਂ ਨੂੰ ਹੀ ਬੁਲੇਟਪਰੂਫ ਬਣਾਇਆ ਗਿਆ ਹੈ। ਇਸ ਦੀ ਕੀਮਤ 12 ਤੋਂ 18 ਲੱਖ ਰੁਪਏ ਹੈ।
ਇੱਕ ਆਮ ਬੁਲੇਟਪਰੂਫ ਜੈਕਟ ਦਾ ਭਾਰ 4 ਤੋਂ 5 ਕਿਲੋਗ੍ਰਾਮ ਤੱਕ ਹੁੰਦਾ ਹੈ। ਬੁਲੇਟਪਰੂਫ ਜੈਕਟਾਂ ਮੰਗ ‘ਤੇ ਬਣਾਈਆਂ ਜਾਂਦੀਆਂ ਹਨ। ਇਸਦੇ ਨਿਰਮਾਤਾਵਾਂ ਦੇ ਅਨੁਸਾਰ, ਇੱਕ ਬੁਲੇਟਪਰੂਫ ਜੈਕਟ ਦੀ ਕੀਮਤ 40,000 ਰੁਪਏ ਤੋਂ ਲੈ ਕੇ 2.5 ਲੱਖ ਰੁਪਏ ਤੱਕ ਹੈ। ਇਹ ਇਸਦੀ ਸਮੱਗਰੀ ‘ਤੇ ਨਿਰਭਰ ਕਰਦਾ ਹੈ।