ਕਿਰਾਏਦਾਰ ਹਰ ਰੋਜ਼ ਆਉਂਦਾ ਸੀ ਲੇਟ, ਅੱਕੇ ਮਕਾਨ ਮਾਲਕ ਨੇ ਮਾਰ’ਤੀਆਂ ਗੋਲ਼ੀਆਂ

0
614

ਝਾਰਖੰਡ- ਰਾਂਚੀ ਤੋਂ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਮਕਾਨ ਮਾਲਕ ਕਿਰਾਏਦਾਰ ਤੋਂ ਇੰਨਾ ਨਾਰਾਜ਼ ਸੀ ਕਿ ਉਸ ਨੇ ਉਸ ਨੂੰ ਗੋਲੀ ਮਾਰ ਦਿੱਤੀ। ਦਰਅਸਲ ਕਿਰਾਏਦਾਰ ਨੂੰ ਘਰ ਪਰਤਣ ਵਿੱਚ ਦੇਰ ਹੋ ਗਈ ਸੀ। ਇਸ ਗੱਲ ਨੂੰ ਲੈ ਕੇ ਕਈ ਵਾਰ ਮਕਾਨ ਮਾਲਕ ਅਤੇ ਕਿਰਾਏਦਾਰ ਵਿਚਕਾਰ ਝਗੜਾ ਵੀ ਹੋ ਜਾਂਦਾ ਸੀ। ਇਸ ਵਾਰ ਜਦੋਂ ਕਿਰਾਏਦਾਰ ਨੂੰ ਘਰ ਪਰਤਣ ਵਿੱਚ ਦੇਰੀ ਹੋਈ ਤਾਂ ਮਕਾਨ ਮਾਲਕ ਨੇ ਉਸ ਨੂੰ ਗੋਲੀ ਮਾਰ ਦਿੱਤੀ। ਕਿਰਾਏਦਾਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਘਟਨਾ ਰਾਜਧਾਨੀ ਰਾਂਚੀ ਦੇ ਏਅਰਪੋਰਟ ਥਾਣਾ ਖੇਤਰ ਦੀ ਹੈ। ਮੁਲਜ਼ਮ ਰਾਜੇਸ਼ ਤਿਵਾੜੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਘਟਨਾ ਐਤਵਾਰ ਦੇਰ ਰਾਤ ਕਰੀਬ 12 ਵਜੇ ਦੀ ਦੱਸੀ ਜਾ ਰਹੀ ਹੈ। ਰਾਜੇਸ਼ ਤਿਵਾੜੀ ਦਾ ਘਰ ਖੋਖਮਾ ਟੋਲੀ ‘ਚ ਹੈ। ਉਨ੍ਹਾਂ ਦੇ ਘਰ ਹਰੀਲਾਲ ਯਾਦਵ ਉਰਫ ਬਬਲੂ ਯਾਦਵ ਰਹਿੰਦਾ ਸੀ। ਅਕਸਰ ਉਨ੍ਹਾਂ ਨੂੰ ਘਰ ਵਾਪਸ ਆਉਣ ਵਿਚ ਸਮਾਂ ਲੱਗ ਜਾਂਦਾ ਸੀ। ਇਸ ਕਾਰਨ ਮਕਾਨ ਮਾਲਕ ਨਾਰਾਜ਼ ਸੀ। ਕਈ ਵਾਰ ਉਸ ਨੇ ਕਿਰਾਏਦਾਰ ਨੂੰ ਸਮਝਾਇਆ ਪਰ ਉਸ ਨੇ ਜਲਦੀ ਵਾਪਸ ਆਉਣ ਤੋਂ ਅਸਮਰੱਥਾ ਜ਼ਾਹਰ ਕੀਤੀ, ਕਿਰਾਏਦਾਰ ਨੇ ਕਿਹਾ, ਉਸ ਦਾ ਕੰਮ ਅਜਿਹਾ ਹੈ ਕਿ ਉਹ ਅਕਸਰ ਲੇਟ ਹੋ ਜਾਂਦਾ ਹੈ।

ਦੇਰੀ ਨਾਲ ਆਉਣ ਨੂੰ ਲੈ ਕੇ ਮਕਾਨ ਮਾਲਕ ਅਤੇ ਕਿਰਾਏਦਾਰ ਵਿਚਾਲੇ ਬਹਿਸ ਵਧ ਗਈ। ਕਿਰਾਏਦਾਰ ਨੇ ਕਿਹਾ ਜੇਕਰ ਤੁਹਾਨੂੰ ਦਰਵਾਜ਼ਾ ਖੋਲ੍ਹਣ ਵਿੱਚ ਕੋਈ ਸਮੱਸਿਆ ਹੈ ਤਾਂ ਤੁਸੀਂ ਸਾਨੂੰ ਗੇਟ ਦੀ ਚਾਬੀ ਦੇ ਦਿਓ। ਮਕਾਨ ਮਾਲਕ ਨੇ ਇਸ ਵਾਰ ਸਾਫ਼ ਕਹਿ ਦਿੱਤਾ ਕਿ ਦਸ ਵਜੇ ਤੋਂ ਬਾਅਦ ਦਰਵਾਜ਼ਾ ਨਹੀਂ ਖੁੱਲ੍ਹੇਗਾ। ਮਕਾਨ ਮਾਲਕ ਅਤੇ ਕਿਰਾਏਦਾਰ ਵਿਚਕਾਰ ਬਹਿਸ ਵਧ ਗਈ। ਗੁੱਸੇ ‘ਚ ਆਏ ਮਕਾਨ ਮਾਲਕ ਨੇ ਤੁਰੰਤ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ। ਗੋਲੀ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਏਅਰਪੋਰਟ ਥਾਣੇ ਨੂੰ ਇਸ ਦੀ ਸੂਚਨਾ ਦਿੱਤੀ। ਪੁਲਿਸ ਨੇ ਮੁਲਜ਼ਮ ਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ। ਕਿਰਾਏਦਾਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਇਲਾਜ ਤੋਂ ਬਾਅਦ ਕਿਰਾਏਦਾਰ ਨੂੰ ਖਤਰੇ ਤੋਂ ਬਾਹਰ ਐਲਾਨ ਦਿੱਤਾ ਹੈ।