ਪੰਜਾਬ ‘ਚ 4.4 ਡਿਗਰੀ ਤੱਕ ਪਹੁੰਚਿਆ ਤਾਪਮਾਨ, ਧੁੰਦ ਦੀ ਚਾਦਰ ਵਿਛਣੀ ਸ਼ੁਰੂ, ਹਾਦਸਿਆਂ ਦਾ ਵੀ ਵਧਿਆ ਖਤਰਾ

0
2039

ਚੰਡੀਗੜ੍ਹ, 14 ਦਸੰਬਰ| ਪੰਜਾਬ ਵਿਚ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਧੁੰਦ ਵਿਚਾਲੇ ਪੰਜਾਬ ਦਾ ਘੱਟੋ-ਘੱਟ ਤਾਪਮਾਨ 4.4 ਡਿਗਰੀ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ ਸੰਘਣੀ ਧੁੰਦ ਦਾ ਦੌਰ ਜਾਰੀ ਰਹੇਗਾ। ਇਸ ਨੂੰ ਦੇਖਦਿਆਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਧੁੰਦ ਦੀ ਚਾਦਰ ਵਿਛਣ ਨਾਲ ਹਾਦਸਿਆਂ ਵਿਚ ਵਾਧੇ ਦੀਆਂ ਖਬਰਾਂ ਵੀ ਨਿਤ ਵਧ ਰਹੀਆਂ ਹਨ। ਲ

ਇਸ ਤਹਿਤ ਮਾਝਾ, ਦੋਆਬਾ ਅਤੇ ਮਾਲਵਾ ਖੇਤਰ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸਵੇਰ ਵੇਲੇ ਧੁੰਦ ਦੀ ਚਾਦਰ ਛਾਈ ਰਹੇਗੀ। ਇੱਕ ਨਵੀਂ ਪੱਛਮੀ ਗੜਬੜ 16 ਦਸੰਬਰ ਤੋਂ ਪੱਛਮੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰਨ ਜਾ ਰਹੀ ਹੈ। ਇਸ ਦਾ ਪੰਜਾਬ ਦੇ ਮੌਸਮ ‘ਤੇ ਕਿੰਨਾ ਅਸਰ ਪਵੇਗਾ, ਇਸ ਦਾ ਅੰਦਾਜ਼ਾ ਫਿਲਹਾਲ ਲਗਾਇਆ ਜਾ ਰਿਹਾ ਹੈ।

ਹਰਿਆਣਾ ਦਾ ਮਹਿੰਦਰਗੜ੍ਹ 5.7 ਡਿਗਰੀ ਨਾਲ ਸਭ ਤੋਂ ਠੰਢਾ ਰਿਹਾ। ਸੂਬੇ ‘ਚ ਕਈ ਥਾਵਾਂ ‘ਤੇ ਵਿਜ਼ੀਬਿਲਟੀ 15 ਮੀਟਰ ਤੱਕ ਸੀ। ਇਸ ਦੇ ਨਾਲ ਹੀ ਪੰਜਾਬ ਵਿੱਚ ਰਾਤ ਦੇ ਤਾਪਮਾਨ ਵਿੱਚ 1.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਜਲੰਧਰ ਦੇ ਨੂਰਮਹਿਲ ‘ਚ ਸਭ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਫਰੀਦਕੋਟ ਵਿੱਚ ਸਭ ਤੋਂ ਘੱਟ ਵਿਜ਼ੀਬਿਲਟੀ 50 ਤੋਂ 100 ਮੀਟਰ ਸੀ।

ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ 500 ਤੋਂ 1000 ਮੀਟਰ, ਲੁਧਿਆਣਾ ਵਿੱਚ 200 ਤੋਂ 500 ਮੀਟਰ, ਪਟਿਆਲਾ ਵਿੱਚ 500 ਤੋਂ 1000 ਮੀਟਰ, ਬਠਿੰਡਾ ਵਿੱਚ ਦੋ ਤੋਂ ਚਾਰ ਕਿਲੋਮੀਟਰ ਤੱਕ ਸੀ। ਨਾਲ ਹੀ ਅੰਮ੍ਰਿਤਸਰ ਵਿਚ ਨਿਊਨਤਮ ਤਾਪਮਾਨ 4.7 ਡਿਗਰੀ ਸੈਲਸੀਅਸ, ਲੁਧਿਆਣਾ 6.2, ਪਟਿਆਲਾ 6.0, ਪਠਾਨਕੋਟ 5.9, ਬਠਿੰਡਾ 5.0, ਗੁਰਦਾਸਪੁਰ 5.5 ਡਿਗਰੀ ਸੈਲਸੀਅਸ ਦਰਜ ਕੀਤੀ ਗਈ