Sanitary Pads ‘ਚ ਡਰੱਗਜ਼ ਰੱਖ ਕੇ ਕਰੂਜ਼ ‘ਚ ਲਿਆਈ ਸੀ ਇਹ Teacher, ਕਿੰਗ ਖਾਨ ਦੇ ਬੇਟੇ ਨਾਲ NCB ਨੇ ਫੜਿਆ, ਹਿਰਾਸਤ ‘ਚ ਲਏ ਆਰੋਪੀਆਂ ਬਾਰੇ ਪੜ੍ਹੋ ਪੂਰੀ ਡਿਟੇਲ

0
1180

ਮੁੰਬਈ | ਮੁੰਬਈ ਤੋਂ ਗੋਆ ਜਾਣ ਵਾਲੀ ਕਰੂਜ਼ ਸ਼ਿਪ ‘ਚ ਸ਼ਨੀਵਾਰ ਰਾਤ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਟੀਮ ਨੇ ਚੱਲ ਰਹੀ ਡਰੱਗਜ਼ ਪਾਰਟੀ ‘ਤੇ ਛਾਪਾ ਮਾਰਿਆ। ਐੱਨਸੀਬੀ ਨੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਸਣੇ 9 ਆਰੋਪੀਆਂ ਨੂੰ ਹਿਰਾਸਤ ‘ਚ ਲਿਆ, ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।

ਇਸ ਮਾਮਲੇ ‘ਚ 9 ਆਰੋਪੀਆਂ ‘ਚ ਸ਼ਾਮਿਲ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਮੁਨਮੁਨ ਧਮੇਚਾ ਦੀ ਤਾਂ ਇਹ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ, ਜੋ ਫੈਸ਼ਨ ਉਦਯੋਗ ਨਾਲ ਜੁੜੀ ਹੋਈ ਹੈ ਤੇ ਇਕ ਮਾਡਲ ਵੀ ਹੈ। ਐੱਨਸੀਬੀ ਨੂੰ ਮੁਨਮੁਨ ਤੋਂ 5 ਗ੍ਰਾਮ ਚਰਸ ਮਿਲੀ ਸੀ।

ਨੂਪੁਰ ਸਾਰਿਕਾ ਦਿੱਲੀ ‘ਚ ਇਕ ਅਧਿਆਪਕਾ ਹੈ, ਜੋ ਛੋਟੇ ਬੱਚਿਆਂ ਨੂੰ ਪੜ੍ਹਾਉਂਦੀ ਹੈ। ਨੂਪੁਰ ਨੂੰ ਮੋਹਕ ਨੇ ਨਸ਼ਾ ਦਿੱਤਾ ਸੀ। ਨੂਪੁਰ ਸਾਰਿਕਾ ਇਸ ਨਸ਼ੇ ਨੂੰ ਸੈਨੇਟਰੀ ਪੈਡਸ ‘ਚ ਲੁਕਾ ਕੇ ਰੇਵ ਪਾਰਟੀ ‘ਚ ਪਹੁੰਚੀ ਸੀ। ਐੱਨਸੀਬੀ ਨੇ ਉਸ ਦੇ ਕਬਜ਼ੇ ‘ਚੋਂ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ।

ਇਸ਼ਮੀਤ ਸਿੰਘ ਦਿੱਲੀ ਦਾ ਵਸਨੀਕ ਹੈ। ਇਸ ਦੇ ਦਿੱਲੀ ‘ਚ ਹੋਟਲ ਹਨ। ਇਹ ਪਾਰਟੀਆਂ ਦਾ ਸ਼ੌਕੀਨ ਹੈ। ਐੱਨਸੀਬੀ ਨੇ ਇਸ ਰੇਵ ਪਾਰਟੀ ‘ਚ ਇਸ ਤੋਂ 14 ਐੱਮਡੀਐੱਮਏ ਐਕਸਟਸੀ ਗੋਲੀਆਂ ਪ੍ਰਾਪਤ ਕੀਤੀਆਂ।

ਮੋਹਕ ਜਸਵਾਲ ਦਿੱਲੀ ਦਾ ਰਹਿਣ ਵਾਲਾ ਹੈ। ਆਈਟੀ ਪੇਸ਼ੇਵਰ ਹੈ। ਵਿਦੇਸ਼ਾਂ ‘ਚ ਕੰਮ ਕਰ ਆਇਆ ਸੀ। ਇਸ ਨੇ ਮੁੰਬਈ ‘ਚ ਹੀ ਇਕ ਸਥਾਨਕ ਵਿਅਕਤੀ ਤੋਂ ਨਸ਼ੇ ਲਏ ਸਨ। ਇਹੀ ਸੀ, ਜਿਸ ਨੇ ਨੂਪੁਰ ਨੂੰ ਨਸ਼ੀਲੇ ਪਦਾਰਥ ਦਿੱਤੇ ਤੇ ਦੱਸਿਆ ਕਿ ਸੈਨੇਟਰੀ ਪੈਡਸ ‘ਚ ਛੁਪ ਕੇ ਰੇਵ ਪਾਰਟੀ ‘ਚ ਪਹੁੰਚੋ।

ਵਿਕਰਾਂਤ ਵੀ ਦਿੱਲੀ ਦਾ ਵਸਨੀਕ ਹੈ। ਇਹ ਨਸ਼ੇ ਦਾ ਆਦੀ ਹੈ ਤੇ ਅਕਸਰ ਮਨਾਲਾ ਕਰੀਮ ਤੇ ਗੋਆ ‘ਚ ਨਸ਼ਾ ਲੈਣ ਜਾਂਦਾ ਹੈ। ਅਕਸਰ ਕਿਤੇ ਵੀ ਸੈਰ ਕਰਨ ਲਈ ਬਾਹਰ ਜਾਂਦਾ ਹੈ। ਐੱਨਸੀਬੀ ਨੇ ਇਸ ਤੋਂ 5 ਗ੍ਰਾਮ ਮੈਫੇਡਰੋਨ, 10 ਗ੍ਰਾਮ ਕੋਕੀਨ ਡਰੱਗਜ਼ ਬਰਾਮਦ ਕੀਤੀ ਹੈ।

ਗੋਮੀਤ ਦਿੱਲੀ ਦਾ ਇਕ ਵੱਡਾ ਫੈਸ਼ਨ ਮੇਕਅਪ ਆਰਟਿਸਟ ਹੈ। ਦਿੱਲੀ ਦੀਆਂ ਵੱਡੀਆਂ ਹਸਤੀਆਂ ਇਸ ਨੂੰ ਮੇਕਅਪ ਲਈ ਬੁਲਾਉਂਦੀਆਂ ਹਨ। ਗੋਮੀਤ ਇਸ ਰੇਵ ਪਾਰਟੀ ਲਈ ਅੱਖਾਂ ਦੇ ਲੈਂਜ਼ ਦੇ ਡੱਬੇ ‘ਚ ਨਸ਼ੀਲੇ ਪਦਾਰਥ ਲੈ ਕੇ ਆਇਆ ਸੀ। NCB ਨੂੰ ਇਸ ਤੋਂ 4 MDMA ਗੋਲੀਆਂ ਤੇ ਕੁਝ ਕੋਕੀਨ ਮਿਲੀ ਹੈ।

ਆਰੀਅਨ ਖਾਨ ਸ਼ਾਹਰੁਖ ਖਾਨ ਦਾ ਬੇਟਾ ਹੈ, ਜਿਸ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਨਹੀਂ ਹੋਏ ਪਰ ਆਰੀਅਨ ਨੇ ਨਸ਼ਾ ਕੀਤਾ ਸੀ। ਨਾਲ ਹੀ ਮੋਬਾਈਲ ‘ਚੋਂ ਡਰੱਗ ਸਬੰਧੀ ਚੈਟਸ ਵੀ ਮਿਲੀ ਹੈ।