ਅਧਿਆਪਕ ਨੇ ਕੱਪੜੇ ਲਾਹ ਕੇ ਸਟਾਫ ਨਾਲ ਕੀਤੀ ਹੱਥੋਪਾਈ, ਕਾਲਜ ਦੇ ਭੰਨ ਦਿੱਤੇ ਸ਼ੀਸ਼ੇ

0
1573

ਪਟਿਆਲਾ | ਪਟਿਆਲਾ ਵਿਖੇ ਫੈਕਲਟੀ ਅਧਿਆਪਕ ਵੱਲੋਂ ਸਲਮਾਨ ਖ਼ਾਨ ਵਾਂਗ ਦਬੰਗ ਬਣਦੇ ਹੋਏ ਕਾਲਜ ਦੇ ਅਧਿਆਪਕਾਂ ਨਾਲ ਹੱਥੋਪਾਈ ਕੀਤੀ ਗਈ ਅਤੇ ਕਾਲਜ ਦੇ ਹੀ ਕਮਰਿਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ।ਅਧਿਆਪਕ ਦੀ ਵਿਦਿਆਰਥੀਆਂ ਵੱਲੋਂ ਵੀਡੀਓ ਵੀ ਬਣਾਈ ਗਈ ਅਤੇ ਉਸ ਨੂੰ ਸੋਸ਼ਲ ਮੀਡੀਆ ਉਤੇ ਵਾਇਰਲ ਕੀਤਾ ਗਿਆ।

ਸਰਕਾਰੀ ਬਿਕਰਮ ਕਾਲਜ ਵਿਚ ਇਕ ਫੈਕਲਟੀ ਅਧਿਆਪਕ ਵੱਲੋਂ ਕੱਪੜੇ ਲਾਹ ਕੇ ਕਾਲਜ ਦੇ ਹੀ ਅਧਿਆਪਕਾਂ ਨਾਲ ਹੱਥੋਪਾਈ ਕੀਤੀ ਗਈ। ਇਹ ਫੈਕਲਟੀ ਅਧਿਆਪਕ ਕਾਲਜ ਦੇ ਕਮਰਿਆਂ ਦੇ ਦਰਵਾਜ਼ੇ ਨੂੰ ਤੋੜਦਾ ਨਜ਼ਰ ਆਇਆ। ਉਥੇ ਦੂਜੇ ਪਾਸੇ ਸਕੂਲ ਦੀ ਪ੍ਰਿੰਸੀਪਲ ਕੁਸਮ ਲਤਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਕਤ ਅਧਿਆਪਕ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਨ ਤੋਂ ਇਲਾਵਾ ਟਰਮੀਨੇਟ ਕਰਨ ਲਈ ਵਿਭਾਗ ਨੂੰ ਲਿਖ ਕੇ ਭੇਜ ਦਿੱਤਾ ਹੈ।

ਅਧਿਆਪਕ ਵੱਲੋਂ ਸਟਾਫ਼ ਨਾਲ ਝਗੜਾ ਕਰਨ ਤੋਂ ਬਾਅਦ ਹੰਗਾਮਾ ਮਚ ਗਿਆ ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਕਾਲਜ ਦੇ ਕੁਝ ਸ਼ੀਸ਼ੇ ਵੀ ਟੁੱਟ ਗਏ । ਇਸ ਮਾਮਲੇ ਨੂੰ ਦੇਖਦੇ ਹੋਏ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੌਕੇ ਉਪਰ ਪਹੁੰਚ ਕੇ ਜਾਇਜ਼ਾ ਤਾਂ ਜ਼ਰੂਰ ਲਿਆ ਪਰ ਇਸ ਅਧਿਆਪਕ ਨੂੰ ਅਜੇ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ।