ਤਾਲਿਬਾਨ ਨੇ ਭਾਰਤ ਨੂੰ ਪੱਤਰ ਲਿਖ ਕੇ ਕਹੀ ਇਹ ਵੱਡੀ ਗੱਲ, ਪੜ੍ਹੋ ਕੀ ਹੈ ਪੂਰਾ ਮਾਮਲਾ

0
2420

ਵੈੱਬ ਡੈਸਕ | ਤਾਲਿਬਾਨ ਸਰਕਾਰ ਨੇ ਅਫਗਾਨਿਸਤਾਨ ਤੇ ਭਾਰਤ ਵਿਚਾਲੇ ਉਡਾਣ ਸੇਵਾ ਮੁੜ ਸ਼ੁਰੂ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਏਐੱਨਆਈ ਦੀ ਖ਼ਬਰ ਅਨੁਸਾਰ ਤਾਲਿਬਾਨ ਨੇ ਇਸ ਮਾਮਲੇ ‘ਚ ਭਾਰਤ ਸਰਕਾਰ ਨੂੰ ਇਕ ਪੱਤਰ ਵੀ ਲਿਖਿਆ ਹੈ।

ਇਹ ਪੱਤਰ 7 ਸਤੰਬਰ ਨੂੰ ਅਫਗਾਨਿਸਤਾਨ ਸ਼ਹਿਰੀ ਹਵਾਬਾਜ਼ੀ ਅਥਾਰਟੀ ਦੇ ਕਾਰਜਕਾਰੀ ਮੰਤਰੀ ਹਮੀਦੁੱਲਾ ਅਖੁਨਜ਼ਾਦਾ ਨੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਦੇ ਮਹਾਨਿਰਦੇਸ਼ਕ (ਡੀਜੀਸੀਏ) ਅਰੁਣ ਕੁਮਾਰ ਨੂੰ ਲਿਖਿਆ ਸੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਇਸ ਪੱਤਰ ‘ਤੇ ਵਿਚਾਰ ਕਰ ਰਿਹਾ ਹੈ।

ਦੱਸ ਦੇਈਏ ਕਿ 15 ਅਗਸਤ ਨੂੰ ਭਾਰਤ ਨੇ ਕਾਬੁਲ ਲਈ ਆਪਣੀਆਂ ਸਾਰੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਸੀ। ਅਖੁਨਜ਼ਾਦਾ ਨੇ ਡੀਜੀਸੀਏ ਨੂੰ ਲਿਖਿਆ, ”ਜਿਵੇਂ ਕਿ ਤੁਹਾਨੂੰ ਹਾਲ ਹੀ ‘ਚ ਸੂਚਿਤ ਕੀਤਾ ਗਿਆ ਹੈ, ਅਮਰੀਕੀ ਫੌਜਾਂ ਵੱਲੋਂ ਕਾਬੁਲ ਏਅਰਪੋਰਟ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਪਰ ਸਾਡੇ ਦੋਸਤ ਕਤਰ ਦੀ ਤਕਨੀਕੀ ਸਹਾਇਤਾ ਨਾਲ ਇਸ ਹਵਾਈ ਅੱਡੇ ਨੂੰ ਇਕ ਵਾਰ ਫਿਰ ਤੋਂ ਚਾਲੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਇਕ NOTAM  (ਏਅਰਮੈਨ ਨੂੰ ਨੋਟਿਸ) 6 ਸਤੰਬਰ 2021 ਨੂੰ ਜਾਰੀ ਕੀਤਾ ਗਿਆ ਸੀ।”