ਮੋਟਰਸਾਈਕਲ ‘ਤੇ ਲਿਜਾ ਰਿਹਾ ਸੀ ਚੋਰੀ ਦਾ ਗਾਰਡਰ, ਸਿਰ ‘ਚ ਲੱਗਣ ਕਾਰਨ ਸਾਈਕਲ ਸਵਾਰ ਦੀ ਮੌਤ

0
1097

ਜਲੰਧਰ | NIT ਦੇ ਸਾਹਮਣੇ ਸਰਵਿਸ ਲੇਨ ‘ਤੇ ਹਾਦਸੇ ‘ਚ 47 ਸਾਲਾ ਸਤਪਾਲ ਵਾਸੀ ਲਿੱਧੜਾਂ ਕਾਲੋਨੀ ਦੀ ਮੌਤ ਹੋ ਗਈ। ਸਤਪਾਲ ਸਾਈਕਲ ‘ਤੇ NIT ‘ਚ ਲੇਬਰ ਕਰਨ ਜਾ ਰਿਹਾ ਸੀ ਕਿ ਪਿੱਛੋਂ ਮੋਢੇ ‘ਤੇ 2 ਗਾਰਡਰ ਰੱਖ ਕੇ ਆ ਕੇ ਰਹੇ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ।

ਗਾਰਡਰ ਸਤਪਾਲ ਦੇ ਸਿਰ ‘ਚ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਦੇਰ ਸ਼ਾਮ ਪੁਲਿਸ ਨੂੰ ਪਤਾ ਲੱਗਾ ਕਿ ਮੋਟਰਸਾਈਕਲ ‘ਤੇ ਜਾ ਰਹੇ ਇਕ ਨੌਜਵਾਨ ਨੇ ਗਾਰਡਰ ਗੱਦਈਪੁਰ ਇਲਾਕੇ ‘ਚ ਗੁਰੂ ਰਾਮਦਾਸ ਨਗਰ ਸਥਿਤ ਜੀਐੱਸ ਸ਼ਟਰਿੰਗ ਸਟੋਰ ਤੋਂ ਚੋਰੀ ਕੀਤੇ ਸਨ।

ਇਲਾਕੇ ‘ਚ ਲੱਗੇ CCTV ‘ਚ ਆਰੋਪੀ ਕੈਦ ਹੋ ਗਿਆ। ਥਾਣਾ ਮਕਸੂਦਾਂ ਦੇ SHO ਮਨਜੀਤ ਸਿੰਘ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ।

ਗਾਰਡਰ ‘ਤੇ GS ਲਿਖਿਆ ਦੇਖਿਆ ਤਾਂ ਤਾਂ ਪੁਲਿਸ ਪਹੁੰਚੀ ਸ਼ਟਰਿੰਗ ਵਾਲੇ ਕੋਲ

ਰਮੇਸ਼ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਚਾਚਾ ਸਵੇਰੇ 8.30 ਵਜੇ ਨਿਕਲੇ ਸਨ। ਮੌਤ ਦੀ ਖਬਰ ਮਿਲਣ ‘ਤੇ ਸਤਪਾਲ ਦੀ ਪਤਨੀ ਸ਼ਾਂਤੀ ਮੌਕੇ ‘ਤੇ ਪਹੁੰਚੀ ਤੇ ਪਤੀ ਦੀ ਲਾਸ਼ ਦੇਖ ਕੇ ਬੇਹੋਸ਼ ਹੋ ਗਈ।

ਬੇਟੇ ਰਾਕੇਸ਼ ਨੇ ਕਿਹਾ ਕਿ ਪੁਲਿਸ ਆਰੋਪੀ ਨੂੰ ਜਲਦੀ ਟ੍ਰੇਸ ਕਰਕੇ ਗ੍ਰਿਫਤਾਰ ਕਰੇ। ਗਾਰਡਰ ‘ਤੇ GS ਲਿਖਿਆ ਦੇਖ ਕੇ ਪੁਲਿਸ ਗੁਰੂ ਰਾਮਦਾਸ ਨਗਰ ਪਹੁੰਚੀ, ਜਿਥੇ GS ਸ਼ਟਰਿੰਗ ਦੇ ਮਾਲਕ ਹੈਪੀ ਨੇ ਕਿਹਾ ਕਿ ਸਵੇਰੇ ਉਨ੍ਹਾਂ ਦੇ ਐਂਗਲ ਚੋਰੀ ਹੋ ਗਏ ਸਨ।

ਪੁਲਿਸ ਨੇ ਇਲਾਕੇ ਦੇ CCTV ਖੰਗਾਲੇ ਤਾਂ ਆਰੋਪੀ ਮੋਟਰਸਾਈਕਲ ‘ਤੇ ਐਂਗਲ ਲਿਜਾਂਦਾ ਨਜ਼ਰ ਆ ਰਿਹਾ ਸੀ।

(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/3e85XYS ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।